ਮੁੱਦਕੀ, 26 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰਾਂ ਵਲੋਂ ਮਾਤਾ ਚਿੰਤਪੁਰਨੀ ਜੀ ਦੀ ਪਵਿੱਤਰ ਤੇ ਅਖੰਡ ਜੋਤ ਲੈ ਕੇ ਮੁੱਦਕੀ ਪੁੱਜਣ ’ਤੇ ਸੰਗਤਾਂ ਵਲੋਂ ਭਾਵਨਾਵਾਂ ਭਰਪੂਰ ਅਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਜਿੱਥੇ ਮਹਾਂ ਮਾਈ ਦੀਆਂ ਭੇਟਾਂ ਗਾਈਆਂ, ਉੱਥੇ ਹੀ ਆਤਿਸ਼ਬਾਜ਼ੀ ਕਰਦਿਆਂ ਜੈਕਾਰੇ ਲਾਏ। ਇੱਥੇ ਜ਼ਿਕਰਯੋਗ ਹੈ ਕਿ ਦੁਰਗਾ ਭਜਨ ਮੰਡਲੀ ਦੇ ਸਰਪ੍ਰਸਤ ਪੱਪੂ ਅਹੂਜਾ ਕੈਨੇਡਾ ਵਾਲਿਆਂ ਵਲੋਂ ਸ਼ੁਰੂ ਕੀਤੀ ਪਰੰਪਰਾ ਦੇ ਚੱਲਦਿਆਂ ਅੱਜ 26ਵੀਂ ਪਵਿੱਤਰ ਤੇ ਅਖੰਡ ਜੋਤ ਕਸਬਾ ਮੁੱਦਕੀ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਲਿਆਂਦੀ ਗਈ ਹੈ। ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਸਾਉਣ ਮਹੀਨੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਲਿਆਂਦੀ ਗਈ ਪਵਿੱਤਰ ਜੋਤ ਨੂੰ ਸ਼ਰਮਾ ਸਵੀਟ ਹਾਊਸ ਵਿਖੇ ਰੱਖਿਆ ਜਾਵੇਗਾ, ਜਿੱਥੇ ਪੂਰਾ ਮਹੀਨਾ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ ਅਤੇ ਰੋਜ਼ਾਨਾ ਸਵੇਰੇ-ਸ਼ਾਮ ਨੂੰ ਆਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਉਣ ਦੇ ਮਹੀਨੇ ’ਚ ਮਹਾਂ ਮਾਈ ਦੀ ਧਾਰਮਿਕ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦੇ ਰਹਿਣ, ਦਾਲ-ਫੁਲਕਾ, ਚਾਹ, ਮੈਡੀਕਲ ਸਹੂਲਤਾਂ ਆਦਿ ਪ੍ਰਬੰਧਾਂ ਵਾਲਾ 24 ਘੰਟੇ ਵਿਸ਼ੇਸ਼ ਸਹੂਲਤਾਂ ਨਾਲ ਵਿਸ਼ਾਲ ਭੰਡਾਰਾ ਮਹਾਂ ਮਾਈ ਦੀ ਇੱਛਾ ਅਨੁਸਾਰ ਲਗਾਇਆ ਜਾਵੇਗਾ। ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਤੇਜ ਸਿੰਘ ਗਗਨਾ ਬਰਾੜ), ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ (ਖੁਰਮੀ ਜਿਊਲਰਜ਼, ਮੁੱਦਕੀ), ਸਤੀਸ਼ ਕੁਮਾਰ ਅਗਰਵਾਲ, ਰਵਿੰਦਰ ਗਰਗ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਰਾਜੇਸ਼ ਗੁਪਤਾ, ਸੇਵਾ ਮੁਕਤ ਡਿਪਟੀ ਡਾਇਰੈਕਟਰ ਸੰਦੀਪ ਗੁਪਤਾ, ਸੁਰਜੀਤ ਕੁਮਾਰ ਮਨਚੰਦਾ, ਮਨਜੀਤ ਰਖੇਜਾ, ਪ੍ਰਧਾਨ ਜਸਪਾਲ ਜੱਸਾ, ਨਰਿੰਦਰ ਕੁਮਾਰ ਨੋਨੀ ਅਗਰਵਾਲ ਚੇਅਰਮੈਨ, ਕੇਵਲ ਕਟਾਰੀਆ, ਬਲਜੀਤ ਸਾਗਰ, ਭਾਰਤ ਭੂਸ਼ਨ ਅਗਰਵਾਲ, ਅੰਮ੍ਰਿਤ ਲਾਲ ਮੱਘਾ, ਰਮਨ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਪ੍ਰੀਤ ਮਨਚੰਦਾ, ਸੰਜੀਵ ਬਾਂਸਲ, ਅਵਤਾਰ ਮਨਚੰਦਾ, ਸੰਦੀਪ ਗਰਗ, ਰਾਮ ਕੁਮਾਰ ਅਗਰਵਾਲ ਆੜ੍ਹਤੀਆ, ਸੁਖਵਿੰਦਰ ਪਾਲ ਸ਼ਰਮਾ, ਨਰੇਸ਼ ਕੁਮਾਰ ਅਗਰਵਾਲ, ਵਿਸ਼ਾਲ ਗੁਪਤਾ ਸ਼ਿਵੀ, ਜੱਜਪਾਲ ਗਰੋਵਰ, ਪਵਨ ਗੋਇਲ, ਜੱਸੀ ਮਨਚੰਦਾ, ਲਵਪ੍ਰੀਤ ਲਵੀ, ਹਰੀ ਚੰਦ ਗਰਗ, ਤਰਸੇਮ ਗਰਗ, ਮੋਹਿਤ ਗਰਗ, ਤਰਸੇਮ ਗਰਗ, ਸ਼ੀਤਲ ਅਗਰਵਾਲ, ਰਾਮ ਅਗਰਵਾਲ, ਨਰੇਸ਼ ਅਗਰਵਾਲ, ਪ੍ਰਦੀਪ ਗਰਗ, ਮਹਾਂਵੀਰ, ਮੰਗਤ ਮਨਚੰਦਾ, ਰਾਮ ਗਰਗ, ਵਿਜੇ ਕੁਮਾਰ ਗੁਪਤਾ, ਭਾਰਤ ਭੂਸ਼ਨ ਗੁਪਤਾ, ਜਰਨੈਲ ਸਿੰਘ ਬਿਜਲੀ ਬੋਰਡ, ਦਵਿੰਦਰ ਕੁਮਾਰ ਸ਼ਰਮਾ, ਮੁਨੀਸ਼ ਬਾਂਸਲ, ਅਸੀਮ ਚਾਵਲਾ, ਦੀਪੂ ਮਨਚੰਦਾ, ਅਸ਼ੋਕ ਕਟਾਰੀਆ, ਵਿਸ਼ਾਲ ਕਟਾਰੀਆ, ਨਰੇਸ਼ ਕਟਾਰੀਆ, ਦੀਪਾ, ਮੋਹਿਤ ਗਰਗ, ਅਸ਼ੋਕ ਕੁਮਾਰ ਪਿੰਕੀ, ਡਾ. ਜਗਰੂਪ ਸਿੰਘ ਜੌਹਲ, ਨਿਤਿਸ਼ ਬਾਂਸਲ, ਰਾਮਪਾਲ ਸੋਢੀ, ਹਰੀ ਚੰਦ ਫਰੂਟ ਵਾਲੇ ਆਦਿ ਹਾਜ਼ਰ ਸਨ।