11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਐੱਸ. ਡੀ ਮੈਮੋਰੀਅਲ ਪਬਲਿਕ ਹਾਈ ਸਕੂਲ ’ਚ ਵਿਗਿਆਨ, ਅੰਗਰੇਜ਼ੀ ਤੇ ਗਣਿਤ ਮੇਲਾ ਲਗਾਇਆ

ਮੰਡੀ ਰੋੜਾਂਵਾਲੀ, 10 ਅਗਸਤ (ਮਨਜੀਤ ਸਿੰਘ ਬਰਾੜ)-ਐੱਸ. ਡੀ.

Ad Position 21
No active advertisement
ਅਜੀਤ ਡੈਸਕ 11-08-2026
ਮੰਡੀ ਰੋੜਾਂਵਾਲੀ, 10 ਅਗਸਤ (ਮਨਜੀਤ ਸਿੰਘ ਬਰਾੜ)-ਐੱਸ.ਡੀ. ਮੈਮੋਰੀਅਲ ਪਬਲਿਕ ਹਾਈ ਸਕੂਲ ਮੰਡੀ ਅਮੀਨ ਗੰਜ (ਰੋੜਾਂਵਾਲੀ) ਵਿਚ ਵਿਗਿਆਨ, ਅੰਗਰੇਜ਼ੀ ਅਤੇ ਗਣਿਤ ਮੇਲਾ ਲਗਾਇਆ ਗਿਆ। ਮੇਲੇ ਵਿਚ ਸਕੂਲੀ ਵਿਦਿਆਰਥੀਆਂ ਵਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰੋਜੈਕਟ ਤਿਆਰ ਕੀਤੇ ਗਏ ਜਿਨ੍ਹਾਂ ਨੂੰ ਸਕੂਲ ਪ੍ਰਿੰਸੀਪਲ ਮੈਡਮ ਨੇਚਰ ਬਾਲਾ, ਵਾਈਸ ਪ੍ਰਿੰਸੀਪਲ ਮੈਡਮ ਕਿਰਨ ਸਹਿਗਲ, ਸਕੂਲ ਮੈਨੇਜਮੈਂਟ ਚੇਅਰਮੈਨ ਰਮਨ ਕੰਬੋਜ, ਵਾਈਸ ਚੇਅਰਮੈਨ ਸੰਦੀਪ ਕੰਬੋਜ, ਮੈਡਮ ਨਿਸ਼ਮਾ ਰਾਣੀ ਅਤੇ ਕੋਆਰਡੀਨੇਟਰ ਮੀਨੂੰ ਖੇੜਾ ਸਮੇਤ ਬੱਚਿਆਂ ਦੇ ਮਾਪਿਆਂ ਵਲੋਂ ਤਿਆਰ ਕੀਤੇ ਪ੍ਰੋਜੈਕਟਾਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਵਧਾਈ ਦਿੱਤੀ ਗਈ। ਸਕੂਲ ਪਿ੍ਰੰਸੀਪਲ ਮੈਡਮ ਨੇਚਰ ਬਾਲਾ ਨੇ ਕਿਹਾ ਕਿ ਅਜਿਹੇ ਮੇਲਿਆਂ ਨਾਲ ਬੱਚਿਆਂ ਵਿਚ ਵਿਗਿਆਨ, ਅੰਗਰੇਜ਼ੀ ਅਤੇ ਗਣਿਤ ਵਿਸ਼ੇਆਂ ਪ੍ਰਤੀ ਦਿਲਚਸਪੀ ਵਧਦੀ ਹੈ ਅਤੇ ਆਤਮ ਵਿਸ਼ਵਾਸ ਵਧਦਾ ਹੈ। ਇਸ ਮੌਕੇ ਅਧਿਆਪਕ ਅਜੇ ਕੰਬੋਜ, ਪ੍ਰਿੰਸ ਸੁਨੇਜਾ, ਗੁਰਪ੍ਰੀਤ ਕੰਬੋਜ, ਸਮਾਈਲ ਪਾਹਵਾ, ਡਿੰਪਲ ਕੰਬੋਜ, ਕਾਜਲ ਗੂੰਬਰ, ਕੰਵਲਪ੍ਰੀਤ ਕੌਰ, ਮਧੂ ਗੂੰਬਰ, ਲਜਵਿੰਦਰ ਕੌਰ, ਅਮਰਜੋਤ, ਸਤਵੀਰ ਕੌਰ, ਕਰਨਵੀਰ ਸਿੰਘ, ਆਰਜ਼ੂ, ਪਿ੍ਰਆ ਰਾਣੀ, ਗੀਤਾਂਜਲੀ ਸ਼ਰਮਾ, ਨਿਸ਼ਾ ਰਾਣੀ, ਸੁਨੀਤਾ ਰਾਣੀ, ਸਿਮੀ ਗਰੋਵਰ, ਯੋਗਿਤਾ ਸ਼ਰਮਾ, ਵੀਰਪਾਲ ਕੌਰ, ਕਾਜਲ ਰਾਣੀ, ਵੰਦਨਾ ਰਾਣੀ, ਅਨੂ ਰਾਣੀ, ਪਿ੍ਅੰਕਾ ਰਾਣੀ, ਰਮਨਦੀਪ ਕੌਰ, ਪਿ੍ਰਅੰਕਾ ਕੰਬੋਜ, ਗਗਨਦੀਪ ਕੰਬੋਜ ਆਦਿ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਉਪਰਾਲਿਆਂ ਨਾਲ ਲੋਕਾਂ ਵਿਚ ‘ਆਪ’ ਸਰਕਾਰ ਪ੍ਰਤੀ ਭਰੋਸਾ ਵਧਿਆ-ਪਰਮਜੀਤ ਕੌਰ ਸੈਣੀ ਅਗਲੀ ਖ਼ਬਰ ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨਾਲ ਧੋਖਾ ਬੰਦ ਕਰੇ ਪੰਜਾਬ ਸਰਕਾਰ-ਬਾਂਗੋਵਾਣੀ, ਧਾਲੀਵਾਲ ਅਤੇ ਵੋਹਰਾ
Ad Position 24