15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਟਾਇਰ ਫਟਣ ਕਾਰਨ ਟਰੱਕ ਘੋੜਾ ਹੋਇਆ ਹਾਦਸਾਗ੍ਰਸਤ

ਫ਼ਾਜ਼ਿਲਕਾ, 16 ਅਗਸਤ (ਅਮਰਜੀਤ ਸ਼ਰਮਾ)-ਬੀਤੀ ਰਾਤ ਫਲਾਈ ਓਵਰ ਨੇੜੇ ਕਬੀਰ ਚੌਂਕ ’ਤੇ ਇਕ ਟਰੱਕ ਘੋੜੇ ਦਾ ਅਗਲਾ ਟਾਇਰ ਫਟਣ ਕਾਰਨ ਟਰੱਕ ਹਾਦਸਾਗ੍ਰਸਤ ਹੋ ਗਿਆ। ਜਿਸ ਤੋਂ ਬਾਅਦ ਟਰੱਕ ਘੋੜਾ ਕਰੀਬ ਚੌਂਕ ’ਤੇ ਬਣੇ ਸੰਤ ਕਬੀਰ ਜੀ ਦੇ ਬੁੱਤ ਨਾਲ ਟਕਰਾਉਣ ਤੋਂ ਬਾਅਦ ਸੜਕ ਵਿਚਕਾਰ ਬਣੀ ਰੇਲਿੰਗ ’ਤੇ ਚੜ੍ਹ ਗਿਆ।

Ad Position 21
No active advertisement
ਅਜੀਤ ਡੈਸਕ 17-08-2026
ਫ਼ਾਜ਼ਿਲਕਾ, 16 ਅਗਸਤ (ਅਮਰਜੀਤ ਸ਼ਰਮਾ)-ਬੀਤੀ ਰਾਤ ਫਲਾਈ ਓਵਰ ਨੇੜੇ ਕਬੀਰ ਚੌਂਕ ’ਤੇ ਇਕ ਟਰੱਕ ਘੋੜੇ ਦਾ ਅਗਲਾ ਟਾਇਰ ਫਟਣ ਕਾਰਨ ਟਰੱਕ ਹਾਦਸਾਗ੍ਰਸਤ ਹੋ ਗਿਆ। ਜਿਸ ਤੋਂ ਬਾਅਦ ਟਰੱਕ ਘੋੜਾ ਕਰੀਬ ਚੌਂਕ ’ਤੇ ਬਣੇ ਸੰਤ ਕਬੀਰ ਜੀ ਦੇ ਬੁੱਤ ਨਾਲ ਟਕਰਾਉਣ ਤੋਂ ਬਾਅਦ ਸੜਕ ਵਿਚਕਾਰ ਬਣੀ ਰੇਲਿੰਗ ’ਤੇ ਚੜ੍ਹ ਗਿਆ। ਇਸ ਹਾਦਸੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਟਰੱਕ ਦਾ ਕਾਫ਼ੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਅਮਰ ਲਾਲ ਨੇ ਦੱਸਿਆ ਕਿ ਉਹ ਜ਼ੀਰੇ ਤੋਂ ਰੇਤਾ ਲੋਡ ਕਰਕੇ ਪਦਮਪੁਰ ਜਾ ਰਿਹਾ ਸੀ ਤਾਂ ਜਦ ਉਹ ਫਲਾਈ ਓਵਰ ਤੋਂ ਹੇਠਾਂ ਉੱਤਰ ਰਿਹਾ ਸੀ ਤਾਂ ਅਚਾਨਕ ਟਰੱਕ ਦਾ ਅਗਲਾ ਟਾਇਰ ਫੱਟ ਗਿਆ। ਜਿਸ ਤੋਂ ਬਾਅਦ ਟਰੱਕ ਕਰੀਬ ਚੌਂਕ ’ਤੇ ਬਣੇ ਸੰਤ ਕਬੀਰ ਜੀ ਦੇ ਆਦਮਕੱਦ ਬੁੱਤ ਨਾਲ ਟਕਰਾਉਂਦਾ ਹੋਇਆ ਡਿਵਾਈਡਰ ਦੀ ਰੇਲਿੰਗ ’ਤੇ ਜਾ ਚੜ੍ਹਿਆ। ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਇਸ ਦੇ ਨਾਲ ਹੀ ਆਦਮਕੱਦ ਬੁੱਤ ਦਾ ਵੀ ਨੁਕਸਾਨ ਹੋ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵਲੋਂ ਸ਼ਾਨਦਾਰ ਤਿਰੰਗਾ ਰਨ ਅਗਲੀ ਖ਼ਬਰ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਬੱਲ੍ਹੋ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਸਟੇਟ ਐਵਾਰਡ’
Ad Position 24