ਸਰਪੰਚ ਭਜਨ ਲਾਲ ਬੱਲੂਆਣਾ ਦੀ ਅਗਵਾਈ ਹੇਠ ਮਨਾਇਆ 80ਵਾਂ ਸਵਤੰਤਰਤਾ ਦਿਵਸ
ਬੱਲੂਆਣਾ 16, ਅਗਸਤ (ਜਸਮੇਲ ਸਿੰਘ ਢਿੱਲੋਂ)-ਪਿੰਡ ਬੱਲੂਆਣਾ ਵਿਖੇ ਆਜ਼ਾਦੀ ਦੇ 80ਵੇਂ ਆਜ਼ਾਦੀ ਦਿਹਾੜੇ ’ਤੇ ਆਮ ਆਦਮੀ ਪਾਰਟੀ ਦੇ ਮੀਡੀਆ ਵਿੰਗ ਦੇ ਹਲਕਾ ਬੱਲੂਆਣਾ ਦੇ ਵਾਈਸ ਕੋਆਰਡੀਨੇਟਰ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਸਵਤੰਤਰਤਾ ਦਿਵਸ ਮਨਾਇਆ ਗਿਆ। ਉਪਰੰਤ ਇਕ ਹੋਰ ਜਨਤਕ ਥਾਂ ’ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਵਿਚ ਤਿਰੰਗਾ ਲਹਿਰਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।
ਬੱਲੂਆਣਾ 16, ਅਗਸਤ (ਜਸਮੇਲ ਸਿੰਘ ਢਿੱਲੋਂ)-ਪਿੰਡ ਬੱਲੂਆਣਾ ਵਿਖੇ ਆਜ਼ਾਦੀ ਦੇ 80ਵੇਂ ਆਜ਼ਾਦੀ ਦਿਹਾੜੇ ’ਤੇ ਆਮ ਆਦਮੀ ਪਾਰਟੀ ਦੇ ਮੀਡੀਆ ਵਿੰਗ ਦੇ ਹਲਕਾ ਬੱਲੂਆਣਾ ਦੇ ਵਾਈਸ ਕੋਆਰਡੀਨੇਟਰ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਸਵਤੰਤਰਤਾ ਦਿਵਸ ਮਨਾਇਆ ਗਿਆ। ਉਪਰੰਤ ਇਕ ਹੋਰ ਜਨਤਕ ਥਾਂ ’ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਵਿਚ ਤਿਰੰਗਾ ਲਹਿਰਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਰਪੰਚ ਭਜਨ ਲਾਲ ਨੇ ਹਿੰਦੁਸਤਾਨ ਦੇ ਇਤਿਹਾਸ ਵਿਚ ਪੰਜਾਬੀਆਂ ਦੇ ਯੋਗਦਾਨ ’ਤੇ ਖ਼ਾਸ ਚਰਚਾ ਕੀਤੀ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਅਜੇ ਸਾਡੇ ਲੋਕ ਬੇਰੁਜ਼ਗਾਰੀ , ਭ੍ਰਿਸ਼ਟਾਚਾਰ, ਧਾਰਮਿਕ ਸੰਕੀਰਨਤਾ ਅਤੇ ਪੱਖਪਾਤ ਤੋਂ ਆਜ਼ਾਦੀ ਪ੍ਰਾਪਤ ਨਹੀਂ ਕਰ ਸਕੇ। ਇਸ ਵਾਸਤੇ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਧਿਰਾਂ ਨੂੰ ਪਹਿਲਕਦਮੀ ਕਰਕੇ ਆਜ਼ਾਦੀ ਨੂੰ ਸਹੀ ਅਰਥਾਂ ਵਿਚ ਲਿਆਉਣ ਦੀ ਲੋੜ ਹੈ। ਇਸ ਮੌਕੇ ਰਮਨ ਕੰਬੋਜ, ਰਮਨ ਬਰਾੜ, ਹਰਮੇਸ਼ ਕੁਮਾਰ ਸਾਬਕਾ ਸਬ ਇੰਸਪੈਕਟਰ, ਜਗਸੀਰ ਸਿੰਘ ਫ਼ੌਜੀ, ਰਾਧੇ ਸ਼ਾਮ, ਲਾਲ ਚੰਦ, ਭਗਵਾਨ ਦਾਸ, ਰਾਮੂ ਸੈਕਟਰੀ, ਵੇਦ ਪ੍ਰਕਾਸ਼, ਹੰਸ ਰਾਜ, ਵੀਨਾ ਰਾਣੀ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਮੁਹਤਬਰ ਵਿਅਕਤੀ ਮੌਜੂਦ ਸਨ।