ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ 147ਵੇਂ ਪ੍ਰਕਾਸ਼ ਪੁਰਬ ’ਤੇ ਲਗਾਇਆ ਖ਼ੂਨਦਾਨ ਕੈਂਪ
ਫ਼ਾਜ਼ਿਲਕਾ, 16 ਅਗਸਤ (ਦਵਿੰਦਰ ਪਾਲ ਸਿੰਘ)-ਡੇਰਾ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ 147ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮੰਡੀ ਅਰਨੀਵਾਲਾ ਵਿਖੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਡੇਰਾ ਮੁਖੀ ਬਾਬਾ ਸੋਹਣ ਸਿੰਘ ਅਤੇ ਬਾਬਾ ਮੋਹਨ ਸਿੰਘ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਫ਼ਾਜ਼ਿਲਕਾ, 16 ਅਗਸਤ (ਦਵਿੰਦਰ ਪਾਲ ਸਿੰਘ)-ਡੇਰਾ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ 147ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮੰਡੀ ਅਰਨੀਵਾਲਾ ਵਿਖੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਡੇਰਾ ਮੁਖੀ ਬਾਬਾ ਸੋਹਣ ਸਿੰਘ ਅਤੇ ਬਾਬਾ ਮੋਹਨ ਸਿੰਘ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਸ੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਦੌਰਾਨ ਸ਼ਰਧਾਲੂਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ 112 ਯੂਨਿਟ ਖ਼ੂਨ ਦਾਨ ਕੀਤਾ। ਬਲੱਡ ਬੈਂਕ ਦੀ ਟੀਮ ਨੇ ਸੁਚੱਜੇ ਢੰਗ ਨਾਲ ਖ਼ੂਨ ਇਕੱਤਰ ਕਰਨ ਦੀ ਸੇਵਾ ਨਿਭਾਈ। ਇਸ ਮੌਕੇ ਬਾਬਾ ਸੋਹਣ ਸਿੰਘ ਅਤੇ ਬਾਬਾ ਮੋਹਨ ਸਿੰਘ ਨੇ ਖ਼ੂਨ ਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਅਤੇ ਕਿਹਾ ਕਿ ਖ਼ੂਨ ਦਾਨ ਸਭ ਤੋਂ ਵੱਡੀ ਮਾਨਵ ਸੇਵਾ ਹੈ। ਸੁਸਾਇਟੀ ਦੇ ਨੁਮਾਇੰਦਿਆਂ ਰਾਜੀਵ ਕੁਕਰੇਜਾ, ਗਿਰਧਾਰੀ ਸਿੰਗਲਾ, ਜਸਵੰਤ ਪਰਜਾਪਤੀ, ਮਨੋਜ ਅਰੋੜਾ, ਪਰਮਜੀਤ ਸਿੰਘ ਅਤੇ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਥੈਲੇਸੀਮੀਆ ਪੀੜਤ ਬੱਚਿਆਂ ਅਤੇ ਹੋਰ ਮਰੀਜ਼ਾਂ ਲਈ ਖ਼ੂਨ ਦੀ ਮੰਗ ਵਧ ਜਾਂਦੀ ਹੈ, ਜਿਸ ਨੂੰ ਪੂਰਾ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਕੈਂਪ ਵਿਚ ਮੁੱਖ ਸੇਵਾਦਾਰ ਗੌਰਵ ਪਰੂਥੀ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਸਾਇਟੀ ਨੇ ਦੱਸਿਆ ਕਿ ਅਗਲਾ ਖ਼ੂਨ ਦਾਨ ਕੈਂਪ 30 ਅਗਸਤ ਨੂੰ ਫ਼ਾਜ਼ਿਲਕਾ ਵਿਖੇ ਲਗਾਇਆ ਜਾਵੇਗਾ।