ਡਾ . ਤਨਵੀਰ ਮਲਿਕ ਬਣੇ ਜਲਾਲਾਬਾਦ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਮੁਸਲਿਮ ਭਾਈਚਾਰੇ ਦੇ ਪ੍ਰਧਾਨ
ਜਲਾਲਾਬਾਦ, 21 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਤੋਂ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਲ ਜੁੜੇ ਹੋਏ ਡਾ. ਤਨਵੀਰ ਮਲਿਕ ਨੂੰ ਪਾਰਟੀ ਵਲੋਂ ਅਕਾਲੀ ਜਥਾ ਜਲਾਲਾਬਾਦ ਦਾ ਮੁਸਲਿਮ ਭਾਈਚਾਰੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਜਲਾਲਾਬਾਦ, 21 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਤੋਂ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਲ ਜੁੜੇ ਹੋਏ ਡਾ.ਤਨਵੀਰ ਮਲਿਕ ਨੂੰ ਪਾਰਟੀ ਵਲੋਂ ਅਕਾਲੀ ਜਥਾ ਜਲਾਲਾਬਾਦ ਦਾ ਮੁਸਲਿਮ ਭਾਈਚਾਰੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਚੰਡੀਗੜ੍ਹ ਦਫ਼ਤਰ ਤੋਂ ਇਸ ਦਾ ਐਲਾਨ ਹੋਣ ’ਤੇ ਡਾ.ਤਨਵੀਰ ਮਲਿਕ ਨੂੰ ਪਾਰਟੀ ਵਰਕਰਾਂ, ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਵਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਹ ਜ਼ਿਕਰਯੋਗ ਹੈ ਕਿ ਡਾ ਤਨਵੀਰ ਮਲਿਕ ਜਲਾਲਾਬਾਦ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਲੋਕਾਂ ਵਿਚ ਇਕ ਹਨ ਅਤੇ ਪਾਰਟੀ ਲਈ ਕਾਫ਼ੀ ਮਿਹਨਤ ਕਰਦੇ ਹਨ। ਡਾ.ਤਨਵੀਰ ਮਲਿਕ ਨੇ ਪਾਰਟੀ ਵਲੋਂ ਇਹ ਮਾਣ ਮਿਲਣ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ, ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ ਅਤੇ ਹੋਰ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕੀਤੇ ਗਏ ਵਿਸ਼ਵਾਸ ’ਤੇ ਉਹ ਪੁਰਾ ਉੱਤਰਨਗੇ ਅਤੇ ਪਾਰਟੀ ਲਈ ਹੋਰ ਵੀ ਮਿਹਨਤ ਕਰਨਗੇ।