ਮਾਡਰਨ ਮਾਲਵਾ ਸਕੂਲ ’ ਚ ਤੀਆਂ ਦਾ ਤਿਉਹਾਰ ਮਨਾਇਆ
ਅਬੋਹਰ, 21 ਅਗਸਤ (ਵਿਵੇਕ ਹੂੜੀਆ)-ਮਾਡਰਨ ਮਾਲਵਾ ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਬੁਰਜ ਮੁਹਾਰ ਵਿਖੇ ਤੀਆਂ ਦਾ ਤਿਉਹਾਰ ’ਰੀਤਾਂ ਨਾਲ ਪ੍ਰੀਤਾਂ’ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ.
ਅਬੋਹਰ, 21 ਅਗਸਤ (ਵਿਵੇਕ ਹੂੜੀਆ)-ਮਾਡਰਨ ਮਾਲਵਾ ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਬੁਰਜ ਮੁਹਾਰ ਵਿਖੇ ਤੀਆਂ ਦਾ ਤਿਉਹਾਰ ’ਰੀਤਾਂ ਨਾਲ ਪ੍ਰੀਤਾਂ’ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਨਵਜੀਤ ਕੌਰ ਸਰਾਂ ਪ੍ਰਿੰਸੀਪਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਬੂਲ ਸ਼ਾਹ ਖੁੱਬਣ ਨੇ ਰਵਾਇਤੀ ਜੋਤ ਜਗਾ ਕੇ ਪੇਸ਼ਕਾਰੀ ਕੀਤੀ ਗਈ। ਮੇਲੇ ਵਿਚ ਖੇਡਾਂ, ਮਹਿੰਦੀ, ਚੂੜੀਆਂ ਦੀਆਂ ਸਟਾਲਾਂ ਅਤੇ ਸਭਿਆਚਾਰਕ ਪ੍ਰਦਰਸ਼ਨੀ ਮੁੱਖ ਖਿੱਚ ਦਾ ਕੇਂਦਰ ਰਹੀਆਂ, ਜਿੱਥੇ ਔਰਤਾਂ ਨੇ ਬੋਲੀਆਂ ਅਤੇ ਗਿੱਧੇ ਨਾਲ ਖ਼ੂਬ ਰੰਗ ਬੰਨਿ੍ਹਆ। ਮੁੱਖ ਮਹਿਮਾਨ ਡਾ.ਨਵਜੀਤ ਕੌਰ ਨੇ ਵਿਰਸੇ ਨਾਲ ਜੁੜਨ ਦੇ ਨਾਲ-ਨਾਲ ਬੱਚਿਆਂ ਵਿਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ ’ਤੇ ਜ਼ੋਰ ਦਿੱਤਾ। ਸਕੂਲ ਦੇ ਚੇਅਰਪਰਸਨ ਡਾ. ਪ੍ਰੀਤਮ ਸਿੰਘ ਸਿੱਧੂ, ਮੈਨੇਜਮੈਂਟ ਮੈਂਬਰ ਪ੍ਰੀਤੀ ਸਿੱਧੂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨਰਿੰਦਰ ਕੌਰ ਨੇ ਸਾਰਿਆਂ ਨੂੰ ਤੀਆਂ ਦੀ ਵਧਾਈ ਦਿੱਤੀ।