07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਟਰੇਡ ਯੂਨੀਅਨ ਕੌਂਸਲ ਦੀ ਮਹੀਨੇਵਾਰ ਮੀਟਿੰਗ ਹੋਈ

ਜ਼ੀਰਾ, 6 ਸਤੰਬਰ (ਪ੍ਰਤਾਪ ਸਿੰਘ ਹੀਰਾ)- ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਪ੍ਰਕਿਰਤੀ ਪਾਰਕ ਜ਼ੀਰਾ ਵਿਚ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਸੰਸਥਾ ਦੇ ਮੈਂਬਰ ਅੰਗਰੇਜ਼ ਸਿੰਘ ਅਟਵਾਲ ਦੇ ਚਾਚਾ ਰਣਜੀਤ ਸਿੰਘ ਪੰਚਾਇਤ ਸਕੱਤਰ, ਮੁਖਤਿਆਰ ਸਿੰਘ ਬਰਾੜ ਦੇ ਛੋਟੇ ਭਰਾ ਜੱਗਾ ਸਿੰਘ ਤੇ ਪੱਤਰਕਾਰ ਹਰਮੇਸ਼ ਪਾਲ ਨੀਲੇਵਾਲਾ ਦੇ ਭਰਾ ਧਰਮਪਾਲ ਉਪਾਸ਼ਕ ਦੀ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਜ਼ੀਰਾ, 6 ਸਤੰਬਰ (ਪ੍ਰਤਾਪ ਸਿੰਘ ਹੀਰਾ)- ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਪ੍ਰਕਿਰਤੀ ਪਾਰਕ ਜ਼ੀਰਾ ਵਿਚ ਪ੍ਰਧਾਨ ਤਰਸੇਮ ਸਿੰਘ ਹਰਾਜ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਸੰਸਥਾ ਦੇ ਮੈਂਬਰ ਅੰਗਰੇਜ਼ ਸਿੰਘ ਅਟਵਾਲ ਦੇ ਚਾਚਾ ਰਣਜੀਤ ਸਿੰਘ ਪੰਚਾਇਤ ਸਕੱਤਰ, ਮੁਖਤਿਆਰ ਸਿੰਘ ਬਰਾੜ ਦੇ ਛੋਟੇ ਭਰਾ ਜੱਗਾ ਸਿੰਘ ਤੇ ਪੱਤਰਕਾਰ ਹਰਮੇਸ਼ ਪਾਲ ਨੀਲੇਵਾਲਾ ਦੇ ਭਰਾ ਧਰਮਪਾਲ ਉਪਾਸ਼ਕ ਦੀ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਗੱਲਬਾਤ ਕਰਦਿਆਂ ਜਨਰਲ ਸਕੱਤਰ ਬਲਦੇਵ ਰਾਜ ਗਾਦੜੀ ਵਾਲਿਆਂ ਨੇ ਦੱਸਿਆ ਕਿ ਸੰਸਥਾ ਵਲੋਂ 28 ਸਤੰਬਰ ਨੂੰ ਮਾਰਕੀਟ ਕਮੇਟੀ ਦਫਤਰ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਦਾ ਵਿਸ਼ਾ ਭਗਤ ਸਿੰਘ ਤੇ ਅੱਜ ਦੇ ਹਾਲਾਤ ਹੋਵੇਗਾ ਜਿਸ ਵਿਚ ਨਿਰਮਲ ਸਿੰਘ ਧਾਲੀਵਾਲ ਮੁੱਖ ਬੁਲਾਰੇ ਵਜੋਂ ਪਹੁੰਚਣਗੇ। ਇਸ ਦੌਰਾਨ ਭਗਤ ਸਿੰਘ ਦੀ ਜੀਵਨੀ ਸਬੰਧੀ ਵੱਖ-ਵੱਖ ਬੁਲਾਰੇ ਵੀ ਚਾਨਣਾ ਪਾਉਣਗੇ। ਮੀਟਿੰਗ ਵਿਚ, ਚਰਨਜੀਤ ਸਿੰਘ ਪੰਡੋਰੀ ਖੱਤਰੀਆਂ, ਗੁਰਚਰਨ ਕੌਰ, ਭੋਲਾ ਰਾਣੀ ਆਸ਼ਾ ਵਰਕਰ, ਪਿਆਰ ਕੌਰ ਆਂਗਣਵਾੜੀ ਵਰਕਰ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਕਾਮਰੇਡ ਨਛੱਤਰ ਸਿੰਘ, ਬਲਵੀਰ ਸਿੰਘ ਅਲੀਪੁਰ, ਕੁਲਵੰਤ ਸਿੰਘ ਕਾਮਰੇਡ, ਜਸਵੰਤ ਸਿੰਘ ਭੱਟੀ, ਮਲਕੀਤ ਸਿੰਘ ਗਾਦੜੀਵਾਲਾ, ਸੁਰਜੀਤ ਸਿੰਘ ਮੱਲੋਕੇ, ਗੁਰਿੰਦਰ ਪਾਲ ਸਿੰਘ, ਕਸ਼ਮੀਰ ਸਿੰਘ ਰਾਈਆਂ ਵਾਲਾ, ਪ੍ਰਤਾਪ ਸਿੰਘ, ਬਲਦੇਵ ਸਿੰਘ ਬੰਬ, ਤ੍ਰਿਪਤਾ ਕਾਲੀਆ, ਹਰਪ੍ਰੀਤ ਸਿੰਘ ਭਾਟੀਆ, ਗੁਰਮੇਲ ਸਿੰਘ, ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਹਰਨੇਕ ਸਿੰਘ, ਹਿੰਮਤ ਸਿੰਘ ਜੇਈ ਆਦਿ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਅਧਿਆਪਕ ਦਿਵਸ ਸਮਾਗਮ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਅੰਡਰ 17 ’ਚ ਵਿਜ਼ਡਮ ਸਕੂਲ ਮੁੱਦਕੀ ਨੇ ਰਚਿਆ ਇਤਿਹਾਸ
Ad Position 24