07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰੋਟਰੀ ਕਲੱਬ ਜਲਾਲਾਬਾਦ ਵਲੋਂ ਮੰਡੀ ਰੋੜਾਂਵਾਲੀ ’ਚ ਖ਼ੂਨਦਾਨ ਕੈਂਪ

ਮੰਡੀ ਰੋੜਾਂਵਾਲੀ, 6 ਸਤੰਬਰ (ਮਨਜੀਤ ਸਿੰਘ ਬਰਾੜ)-ਰੋਟਰੀ ਕਲੱਬ ਜਲਾਲਾਬਾਦ ਵਲੋਂ ਮੰਡੀ ਰੋੜਾਂਵਾਲੀ ਵਿਖੇ ਸਿਵਲ ਹਸਪਤਾਲ ਫ਼ਾਜ਼ਿਲਕਾ ਦੇ ਬਲੱਡ ਵਿਭਾਗ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਲੱਬ ਦੇ ਡਾਇਰੈਕਟਰ ਮੁੱਖ ਮਹਿਮਾਨ ਜੈਸਰਤ ਸਿੰਘ ਸੰਧੂ ਖੁੜੰਜ ਵਲੋਂ ਰੀਬਨ ਕੱਟ ਕੇ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੰਡੀ ਰੋੜਾਂਵਾਲੀ, 6 ਸਤੰਬਰ (ਮਨਜੀਤ ਸਿੰਘ ਬਰਾੜ)-ਰੋਟਰੀ ਕਲੱਬ ਜਲਾਲਾਬਾਦ ਵਲੋਂ ਮੰਡੀ ਰੋੜਾਂਵਾਲੀ ਵਿਖੇ ਸਿਵਲ ਹਸਪਤਾਲ ਫ਼ਾਜ਼ਿਲਕਾ ਦੇ ਬਲੱਡ ਵਿਭਾਗ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕਲੱਬ ਦੇ ਡਾਇਰੈਕਟਰ ਮੁੱਖ ਮਹਿਮਾਨ ਜੈਸਰਤ ਸਿੰਘ ਸੰਧੂ ਖੁੜੰਜ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸੰਦੀਪ ਕੰਬੋਜ ਅਸਿਸਟੈਂਟ ਗਵਰਨਰ ਅਤੇ ਗੁਰਪ੍ਰੀਤ ਸਿੰਘ ਡਿਵੀਜ਼ਨ ਮੈਨੇਜਰ ਫ਼ਿਰੋਜ਼ਪੁਰ ਵਲੋਂ ਸ਼ਿਰਕਤ ਕੀਤੀ ਗਈ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ ਜਿਸ ਦੌਰਾਨ 86 ਡੋਨਰਾਂ ਵਲੋਂ 86 ਯੂਨਿਟ ਖ਼ੂਨਦਾਨ ਕੀਤਾ ਗਿਆ। ਕੈਂਪ ਦੇ ਅੰਤ ਵਿਚ ਮੁੱਖ ਮਹਿਮਾਨ ਜੈਸਰਤ ਸਿੰਘ ਸੰਧੂ ਖੁੜੰਜ ਵਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਰਟੀਫਿਕੇਟ ਵੰਡੇ ਗਏ।ਕਲੱਬ ਦੇ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਬੱਬਰ ਨੇ ਆਏ ਹੋਏ ਮਹਿਮਾਨਾਂ ਅਤੇ ਪੁੱਜੇ ਖੂਨਦਾਨੀਆਂ ਨੂੰ ਜੀ ਆਇਆ ਆਖਿਆ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬੱਬਰ ਵਲੋਂ 55ਵੀਂ ਵਾਰ ਖੂਨਦਾਨ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਲਈ ਰੋਟਰੀ ਕਲੱਬ ਦੇ ਮੈਂਬਰ ਭਾਰਤ ਭੂਸ਼ਨ ਲੂਣਾ, ਰੇਸ਼ਮ ਸਿੰਘ ਗਿੱਲ, ਸਾਬਕਾ ਸਰਪੰਚ ਰਾਜਪ੍ਰੀਤ ਸਿੰਘ ਗਿੱਲ, ਧੀਰਜ ਕੁਮਾਰ ਵਾਟਸ, ਮੰਡੀ ਰੋੜਾਂਵਾਲੀ ਦੇ ਸਰਪੰਚ ਬਲਵਿੰਦਰ ਸਿੰਘ ਸਾਹਬ ਸੰਧੂ, ਸੁਨੀਲ ਕੁਮਾਰ ਗੋਰਾ ਖੇੜਾ, ਅਮਿਤ ਕੁਮਾਰ ਪਾਹਵਾ, ਬੌਬੀ ਮਹਾਸ਼ਾ, ਸੰਜੀਵ ਕੁਮਾਰ ਪਾਹਵਾ, ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਰ, ਚੇਅਰਮੈਨ ਭੁਪਿੰਦਰ ਸਿੰਘ ਕਾਠਪਾਲ, ਅਮਨਦੀਪ ਸਿੰਘ ਗੂੰਬਰ, ਨੀਰਜ ਕੁਮਾਰ ਮੱਕੜ, ਵਿੱਕੀ ਨਿਖੰਜ, ਸਤਵੰਤ ਸਿੰਘ ਮਾਨ, ਜਸਵੰਤ ਸਿੰਘ ਦਰਗਨ, ਮਲਕੀਤ ਸਿੰਘ ਧਮੀਜਾ, ਡਾ. ਅੰਕਿਤ ਮਿਡਾ, ਗੁਰਪ੍ਰੀਤ ਸਿੰਘ ਸੰਧੂ, ਜਗਮੀਤ ਸਿੰਘ ਗਿੱਲ, ਜਸਵੀਰ ਸਿੰਘ ਬਰਾੜ, ਭਾਰਤ ਭੂਸ਼ਨ ਰਾਜਦੇਵ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ ’ਤੇ ਨਤਮਸਤਕ ਹੋਏ ਆਸ਼ੂ ਬੰਗੜ, ਸੰਗਤ ਨਾਲ ਸਾਂਝੀਆਂ ਕੀਤੀਆਂ ਖੁਸ਼ੀਆਂ ਅਗਲੀ ਖ਼ਬਰ ਗੁਰਜੰਟ ਸਿੰਘ ਢਿੱਲੋਂ ਦਾ ਪੰਜਾਬ ਆੜ੍ਹਤੀ ਐਸੋਸੀਏਸ਼ਨ ਦਾ ਉਪ ਪ੍ਰਧਾਨ ਬਣਨ ’ਤੇ ਮੁੱਦਕੀ ਦੇ ਆੜ੍ਹਤੀਆਂ ਵਲੋਂ ਖ਼ੁਸ਼ੀ ਦਾ ਇਜ਼ਹ...
Ad Position 24