ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਬੱਲੂਆਣਾ ਦਾ ਉਦਘਾਟਨ ਸਮਾਰੋਹ ਅੱਜ
ਬੱਲੂਆਣਾ, 19 ਸਤੰਬਰ (ਜਸਮੇਲ ਸਿੰਘ ਢਿੱਲੋਂ)- ਸ਼ਹੀਦ ਊਧਮ ਸਿੰਘ ਗਰਾਊਂਡ ਨੇੜੇ ਦਾਣਾ ਮੰਡੀ, ਢਾਣੀ ਠਾਕੁਰ ਸਿੰਘ ਬੱਲੂਆਣਾ ਵਿਖੇ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦਾ ਉਦਘਾਟਨ 20 ਸਤੰਬਰ ਦਿਨ ਐਤਵਾਰ ਨੂੰ ਸ਼ਾਮ 4. 30 ਵਜੇ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਆਪਣੇ ਕਰ ਕਮਲਾ ਨਾਲ ਕਰਨਗੇ।
ਬੱਲੂਆਣਾ, 19 ਸਤੰਬਰ (ਜਸਮੇਲ ਸਿੰਘ ਢਿੱਲੋਂ)- ਸ਼ਹੀਦ ਊਧਮ ਸਿੰਘ ਗਰਾਊਂਡ ਨੇੜੇ ਦਾਣਾ ਮੰਡੀ, ਢਾਣੀ ਠਾਕੁਰ ਸਿੰਘ ਬੱਲੂਆਣਾ ਵਿਖੇ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦਾ ਉਦਘਾਟਨ 20 ਸਤੰਬਰ ਦਿਨ ਐਤਵਾਰ ਨੂੰ ਸ਼ਾਮ 4.30 ਵਜੇ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਆਪਣੇ ਕਰ ਕਮਲਾ ਨਾਲ ਕਰਨਗੇ। ਪਿੰਡ ਦੇ ਮੌਜੂਦਾ ਸਰਪੰਚ ਭਜਨ ਲਾਲ ਨੇ ਦੱਸਿਆ ਕਿ ਇਹ ਸਟੇਡੀਅਮ 5 ਏਕੜ ਜ਼ਮੀਨ ਵਿਚ ਬਣਾਇਆ ਗਿਆ ਹੈ। ਇਸ ਸਟੇਡੀਅਮ ਦਾ ਲਾਭ ਇਲਾਕੇ ਦੇ 20-25 ਪਿੰਡਾਂ ਨੂੰ ਹੋਵੇਗਾ ਕਿਉਂਕਿ ਇਹ ਨੈਸ਼ਨਲ ਹਾਈਵੇ ਦੇ ਬਿਲਕੁਲ ਨਜ਼ਦੀਕ ਹੈ ਜਿੱਥੇ ਹਰ ਇਕ ਪਿੰਡ ਦੇ ਖਿਡਾਰੀਆਂ ਨੂੰ ਪਹੁੰਚਣਾ ਬੜਾ ਸੁਖਾਲਾ ਹੋਵੇਗਾ। ਸਰਪੰਚ ਭਜਨ ਲਾਲ ਨੇ ਇਲਾਕਾ ਵਾਸੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ।