ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪ੍ਰੇਸ਼ਨ ਕੈਂਪ 4 ਨੂੰ
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਕਾਰਜਾਂ ’ਚ ਮੋਹਰੀ ‘ਸੋਸ਼ਲ ਵੈੱਲਫੇਅਰ ਸੁਸਾਇਟੀ’ ਵਲੋਂ ‘ਐੱਸ. ਵੀ.
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਸਮਾਜ ਸੇਵੀ ਕਾਰਜਾਂ ’ਚ ਮੋਹਰੀ ‘ਸੋਸ਼ਲ ਵੈੱਲਫੇਅਰ ਸੁਸਾਇਟੀ’ ਵਲੋਂ ‘ਐੱਸ.ਵੀ.ਪੀ.ਕੈਨੇਡਾ’ ਦੇ ਸੰਚਾਲਕ ਮਧੂ ਸੂਦਨ ਸ਼ਰਮਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪ੍ਰੇਸ਼ਨ ਕੈਂਪ 4 ਅਕਤੂਬਰ ਨੂੰ ਫ਼ਾਜ਼ਿਲਕਾ ਦੇ ‘ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ’ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀਆਂ ਤਿਆਰੀਆਂ ਸਬੰਧੀ ਸੁਸਾਇਟੀ ਦੇ ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ, ਅਸ਼ੋਕ ਮੋਂਗਾ, ਕੈਂਪ ਚੇਅਰਮੈਨ ਇੰਜੀ.ਨਰੇਸ਼ ਜੁਨੇਜਾ, ਕੋ-ਚੇਅਰਮੈਨ ਭਾਰਤ ਭੂਸ਼ਨ ਗਰਗ, ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ ਅਤੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਅਨੇਜਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਢਾਈ ਦਰਜਨ ਤੋਂ ਵੱਧ ਅਹੁਦੇਦਾਰਾਂ ਅਤੇ ਮਹਿਲਾ ਮੈਂਬਰਾਂ ਨੇ ਸ਼ਿਰਕਤ ਕੀਤੀ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਅਤੇ ਕੈਂਪ ਚੇਅਰਮੈਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਕੈਂਪ 4 ਅਕਤੂਬਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਵਿਚ ਲਾਇਨਜ਼ ਆਈ ਕੇਅਰ ਜੈਤੋ ਤੋਂ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕਰੇਗੀ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਮਰੀਜ਼ਾਂ ਦੇ ਫੈਕੋ ਆਪ੍ਰੇਸ਼ਨ ਵੀ ਬਿਨਾਂ ਕਿਸੇ ਖ਼ਰਚੇ ਦੇ ਕਰਵਾਏ ਜਾਣਗੇ। ਆਪ੍ਰੇਸ਼ਨ ਲਈ ਮਰੀਜ਼ਾਂ ਦੇ ਜੈਤੋ ਆਉਣ-ਜਾਣ ਦਾ ਸਾਰਾ ਖਰਚਾ ਸੁਸਾਇਟੀ ਵਲੋਂ ਕੀਤਾ ਜਾਵੇਗਾ। ਇਸ ਕੈਂਪ ਵਿਚ ਸਿਵਲ ਸਰਜਨ ਡਾ.ਕਵਿਤਾ ਸਿੰਘ, ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ, ਸੀਨੀਅਰ ਮੈਡੀਕਲ ਅਫ਼ਸਰ ਡਾ.ਐਡੀਸਨ ਐਰਿਕ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ੋਕ ਜੈਰਥ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਮਹਾਵੀਰ ਪ੍ਰਸਾਦ ਮੋਦੀ ਕਰਨਗੇ। ਇਸ ਤੋਂ ਇਲਾਵਾ ਡਾ.ਨਵਦੀਪ ਜਸੂਜਾ, ਡਾ.ਨਰਿੰਦਰ ਸੇਠੀ, ਡਾ.ਰਾਜੇਸ਼ ਸ਼ਰਮਾ, ਸੁਭਾਸ਼ ਕਟਾਰੀਆ, ਰਾਕੇਸ਼ ਨਾਗਪਾਲ, ਊਸ਼ਾ ਸ਼ਰਮਾ ਅਤੇ ਰਵਿੰਦਰ ਰੰਗਬੁੱਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।