ਅਬੋਹਰ ਵਿਚ ਪਹਿਲੀ ਵਾਰ ਹੋਏ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਨੇ ਲਗਾਈਆਂ ਰੌਣਕਾਂ
ਅਬੋਹਰ, 29 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਉਸ ਸਮੇਂ ਜੁੜਿਆ, ਜਦ ਸ਼ਹਿਰ ਵਿਚ ਪਹਿਲੀ ਵਾਰ ਅਬੋਹਰ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 2026 ਦੀ ਸਫਲ ਸਮਾਪਤੀ ਹੋਈ। ਇਸ ਇਤਿਹਾਸਕ ਸਮਾਗਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਬੋਹਰ ਨੂੰ ਇਕ ਨਵੀਂ ਪਛਾਣ ਦਿਵਾਈ, ਜਿੱਥੇ ਦੁਨੀਆ ਭਰ ਤੋਂ ਆਏ ਫ਼ਿਲਮ ਨਿਰਮਾਤਾਵਾਂ ਨੇ ਆਪਣੀਆਂ ਫ਼ਿਲਮਾਂ ਨਾਲ ਇਸ ਉਤਸਵ ਵਿਚ ਭਾਗ ਲਿਆ।
ਅਬੋਹਰ, 29 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਉਸ ਸਮੇਂ ਜੁੜਿਆ, ਜਦ ਸ਼ਹਿਰ ਵਿਚ ਪਹਿਲੀ ਵਾਰ ਅਬੋਹਰ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 2026 ਦੀ ਸਫਲ ਸਮਾਪਤੀ ਹੋਈ। ਇਸ ਇਤਿਹਾਸਕ ਸਮਾਗਮ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਬੋਹਰ ਨੂੰ ਇਕ ਨਵੀਂ ਪਛਾਣ ਦਿਵਾਈ, ਜਿੱਥੇ ਦੁਨੀਆ ਭਰ ਤੋਂ ਆਏ ਫ਼ਿਲਮ ਨਿਰਮਾਤਾਵਾਂ ਨੇ ਆਪਣੀਆਂ ਫ਼ਿਲਮਾਂ ਨਾਲ ਇਸ ਉਤਸਵ ਵਿਚ ਭਾਗ ਲਿਆ। ਇਸ ਫ਼ਿਲਮ ਫ਼ੈਸਟੀਵਲ ਦਾ ਆਯੋਜਨ ’ਕੋਹਲੀ ਮੋਸ਼ਨ ਪਿਕਚਰਜ਼ ਵਲੋਂ ’ਨਟਰੰਗ ਅਬੋਹਰ’ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਅਦਾਕਾਰ ਆਸ਼ੀਸ਼ ਨੇਹਰਾ ਅਤੇ ਸੀਨੀਅਰ ਰੰਗਕਰਮੀ ਭੁਪਿੰਦਰ ਉਤਰੇਜਾ ਰਹੇ। ਆਸ਼ੀਸ਼ ਨੇਹਰਾ ਹਰਿਆਣਾ ਦੇ ਨਾਮਵਰ ਕਲਾਕਾਰ ਹਨ, ਜਿਨ੍ਹਾਂ ਨੇ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਉੱਥੇ ਹੀ ਭੁਪਿੰਦਰ ਉਤਰੇਜਾ ਪਿਛਲੇ 22 ਸਾਲਾਂ ਤੋਂ ਆਪਣੀ ਸੰਸਥਾ ਨਟਰੰਗ ਅਬੋਹਰ ਦੇ ਰਾਹੀਂ ਅਬੋਹਰ ਨੂੰ ਰਾਸ਼ਟਰੀ ਰੰਗ ਮੰਚ ’ਤੇ ਪਛਾਣ ਦਿਵਾਉਣ ਦਾ ਨਿਰੰਤਰ ਕਾਰਜ ਕਰ ਰਹੇ ਹਨ। ਸਮਾਗਮ ਦਾ ਸਫਲ ਸੰਚਾਲਨ ਨਿਤਿਨ ਕੋਹਲੀ ( ਫ਼ੈਸਟੀਵਲ ਡਾਇਰੈਕਟਰ) ਅਤੇ ਸ਼ਿਵਮ ਕੋਹਲੀ (ਫ਼ਿਲਮ ਨਿਰਦੇਸ਼ਕ) ਦੁਆਰਾ ਕੀਤਾ ਗਿਆ। ਸ਼ਿਵਮ ਕੋਹਲੀ ਆਪਣੀਆਂ ਫ਼ਿਲਮਾਂ ਦੇ ਮਾਧਿਅਮ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਵਿਚ ਆਯੋਜਿਤ ਇਸ ਪਹਿਲੇ ਫ਼ੈਸਟੀਵਲ ਵਿਚ 100 ਤੋਂ ਵੱਧ ਫ਼ਿਲਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ। ਪ੍ਰਬੰਧਕਾਂ ਮੁਤਾਬਿਕ ਆਉਣ ਵਾਲੇ ਸਾਲਾਂ ਵਿਚ ਹੋਰ ਫ਼ਿਲਮ ਨਿਰਦੇਸ਼ਕ, ਕਲਾਕਾਰ ਅਤੇ ਨਿਰਮਾਤਾ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਅਤੇ ਰਚਨਾਤਮਿਕ ਪ੍ਰੋਜੈਕਟਾਂ ਲਈ ਅਬੋਹਰ ਦਾ ਰੁੱਖ ਕਰਨਗੇ, ਜਿਸ ਨਾਲ ਸ਼ਹਿਰ ਦੀ ਸੱਭਿਆਚਾਰਕ ਅਤੇ ਸੈਰ-ਸਪਾਟਾ ਪਛਾਣ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਸ਼੍ਰੀਮਤੀ ਅਮਿਤਾ ਸ਼ਰਮਾ ਪ੍ਰਿੰਸੀਪਲ ਡੂਡਸ ਐਂਡ ਡਾਲਸ ਸਕੂਲ ਅਬੋਹਰ, ਸੰਜੀਵ ਕੁਮਾਰ ਪ੍ਰਧਾਨ ਟੀਚਰਜ਼ ਕਲੱਬ ਅਬੋਹਰ, ਰਾਜ ਸਦੋਸ਼, ਯੋਗੇਸ਼ ਮੋਂਗਾ, ਬਲਜਿੰਦਰ ਸੰਧੂ, ਸੰਦੀਪ ਸ਼ਰਮਾ, ਚੇਤਨ ਪ੍ਰਕਾਸ਼ ਬੁਲੰਦੀ, ਐਡਵੋਕੇਟ ਰਵਿੰਦਰ ਸਿੰਘ ਗਿੱਲ, ਐਡਵੋਕੇਟ ਅਮਨਦੀਪ ਸਿੰਘ ਰੱਖੜਾ, ਨਵਤੇਜ ਸਿੰਘ ਚਾਹਲ, ਅਮਰ ਲਾਲ ਤਰਵਰ, ਐਡਵੋਕੇਟ ਸੁਖਜੀਤ ਸਿੰਘ ਦਾਨੇਵਾਲੀਆ, ਵਿਕਾਸ ਬਤਰਾ, ਅਤੁੱਲ ਖੁੰਗਰ, ਵੇਦ ਪ੍ਰਕਾਸ਼ ਅੱਲ੍ਹਾ, ਪ੍ਰੇਮ ਸਿਡਾਨਾ, ਵਿਕਰਮ ਕਾਮਰਾ, ਸੁਨੀਲ ਜਾਂਗਿੜ, ਦੀਪਕ ਕੰਬੋਜ, ਸੰਜੇ ਚਾਨਣਾ, ਕਸ਼ਮੀਰ ਲੂਣਾ, ਮਨੀਸ਼ ਮਦਾਨ, ਅਮਿੱਤ ਕੁਮਾਰ, ਵਿਜਯੰਤ ਜੁਨੇਜਾ, ਹਨੀ ਉਤਰੇਜਾ, ਗੁਲਜਿੰਦਰ ਕੌਰ, ਵਿਸ਼ਨੂੰ ਨਰਾਇਣ, ਗੁਰਮੀਤ ਸਿੰਘ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਜੀਤ ਉਭੀ, ਜ਼ਖ਼ਮੀ ਜੀ, ਰਸਕਿਨ ਕਾਲੜਾ, ਨੀਰਜ ਕਾਲੜਾ, ਮੰਗਲ, ਠਾਕੁਰ, ਜਯੇਸ਼ ਕੰਬੋਜ, ਯੁੱਧਵੀਰ ਮੋਂਗਾ, ਅਰਨਵ ਵਧਵਾ ਆਦਿ ਮੌਜੂਦ ਸਨ।