11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਏਂਜਲਸ ਵਰਲਡ ਸਕੂਲ ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਕੀਤਾ ਬੈਂਕ ਦਾ ਵਿੱਦਿਅਕ ਦੌਰਾ

ਅਬੋਹਰ, 10 ਅਕਤੂਬਰ (ਵਿਵੇਕ ਹੂੜੀਆ)- ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਦੇ ਯੂ. ਕੇ.

Ad Position 21
No active advertisement
ਅਜੀਤ ਡੈਸਕ 11-10-2026
ਅਬੋਹਰ, 10 ਅਕਤੂਬਰ (ਵਿਵੇਕ ਹੂੜੀਆ)- ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਜਾਣਕਾਰੀ ਦੇਣ ਲਈ ਪੰਜਾਬ ਨੈਸ਼ਨਲ ਬੈਂਕ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਬੈਂਕ ਦੀ ਕਾਰਜਪ੍ਰਣਾਲੀ ਨੂੰ ਕਰੀਬ ਤੋਂ ਸਮਝਿਆ। ਦੌਰੇ ਦੌਰਾਨ ਬੱਚਿਆਂ ਨੂੰ ਖਾਤਾ ਖੁਲ੍ਹਵਾਉਣ, ਪੈਸੇ ਜਮਾਂ ਕਰਵਾਉਣ ਤੇ ਕਢਵਾਉਣ, ਚੈੱਕ ਤੇ ਏ.ਟੀ.ਐੱਮ.ਵਰਗੀਆਂ ਬੈਂਕਿੰਗ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਬੈਂਕ ਕਰਮਚਾਰੀਆਂ ਤੋਂ ਸਵਾਲ ਪੁੱਛ ਕੇ ਬੜੇ ਉਤਸ਼ਾਹ ਨਾਲ ਪੂਰੀ ਪ੍ਰਕਿਰਿਆ ਸਮਝੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਦੌਰੇ ਬੱਚਿਆਂ ਵਿਚ ਵਿਸ਼ਵਾਸ ਅਤੇ ਵਿਵਹਾਰਿਕ ਸਮਝ ਪੈਦਾ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਨਵਰਾਤਿਆਂ ਮੌਕੇ ਫ਼ਾਜ਼ਿਲਕਾ ’ਚ ਸਾਫ਼-ਸੁਥਰੇ ਵਾਤਾਵਰਨ ਦੀ ਸੌਗਾਤ ਦੇਵੇਗੀ ਭਾਜਪਾ ਅਗਲੀ ਖ਼ਬਰ ਤਿੰਨ ਦਿਨਾ ਤੀਰਥ ਯਾਤਰਾ ਤੋਂ ਪਰਤੇ ਹਿੰਮਤਪੁਰਾ ਦੇ ਲੋਕ ਹੋਏ ਬਾਗੋ ਬਾਗ਼
Ad Position 24