11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨਵਰਾਤਿਆਂ ਮੌਕੇ ਫ਼ਾਜ਼ਿਲਕਾ ’ਚ ਸਾਫ਼-ਸੁਥਰੇ ਵਾਤਾਵਰਨ ਦੀ ਸੌਗਾਤ ਦੇਵੇਗੀ ਭਾਜਪਾ

ਫ਼ਾਜ਼ਿਲਕਾ, 10 ਅਕਤੂਬਰ (ਦਵਿੰਦਰ ਪਾਲ ਸਿੰਘ)- ਮਾਤਾ ਦੇ ਪਵਿੱਤਰ ਨਵਰਾਤਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਫ਼ਾਜ਼ਿਲਕਾ ਨਗਰ ਕੌਂਸਲ ਦੇ ਭਾਜਪਾ ਬੋਰਡ ਵਲੋਂ ਸ਼ਹਿਰਵਾਸੀਆਂ ਨੂੰ ਸਾਫ਼-ਸੁਥਰੇ ਧਾਰਮਿਕ ਅਸਥਾਨ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਨਵਰਾਤਿਆਂ ਦੇ ਆਗਾਜ਼ ਤੋਂ ਇੱਕ ਦਿਨ ਪਹਿਲਾਂ ਨਗਰ ਕੌਂਸਲ ਦੀ ਪ੍ਰਧਾਨ ਅਨੀਤਾ ਜੈਰਥ, ਸੀਨੀਅਰ ਭਾਜਪਾ ਨੇਤਾ ਅਸ਼ੋਕ ਜੈਰਥ ਤੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਸ਼੍ਰੀ ਦੁਰਗਿਆਨਾ ਮੰਦਿਰ ਪਹੁੰਚ ਕੇ ਵੱਖ-ਵੱਖ ਮੰਦਿਰਾਂ ਦੀਆਂ ਕਮੇਟੀਆਂ ਤੇ ਸਫ਼ਾਈ ਸੇਵਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

Ad Position 21
No active advertisement
ਸ੍ਰੀ ਦੁਰਗਿਆਨਾ ਮੰਦਿਰ ਵਿਖੇ ਮੀਟਿੰਗ ਕਰਦੇ ਹੋਏ ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ, ਅਸ਼ੋਕ ਜੈਰਥ ਅਤੇ ਹੋਰ ਪਤਵੰਤੇ। ਅਜੀਤ ਤਸਵੀਰ 11-10-2026
ਫ਼ਾਜ਼ਿਲਕਾ, 10 ਅਕਤੂਬਰ (ਦਵਿੰਦਰ ਪਾਲ ਸਿੰਘ)- ਮਾਤਾ ਦੇ ਪਵਿੱਤਰ ਨਵਰਾਤਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਫ਼ਾਜ਼ਿਲਕਾ ਨਗਰ ਕੌਂਸਲ ਦੇ ਭਾਜਪਾ ਬੋਰਡ ਵਲੋਂ ਸ਼ਹਿਰਵਾਸੀਆਂ ਨੂੰ ਸਾਫ਼-ਸੁਥਰੇ ਧਾਰਮਿਕ ਅਸਥਾਨ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਨਵਰਾਤਿਆਂ ਦੇ ਆਗਾਜ਼ ਤੋਂ ਇੱਕ ਦਿਨ ਪਹਿਲਾਂ ਨਗਰ ਕੌਂਸਲ ਦੀ ਪ੍ਰਧਾਨ ਅਨੀਤਾ ਜੈਰਥ, ਸੀਨੀਅਰ ਭਾਜਪਾ ਨੇਤਾ ਅਸ਼ੋਕ ਜੈਰਥ ਤੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਸ਼੍ਰੀ ਦੁਰਗਿਆਨਾ ਮੰਦਿਰ ਪਹੁੰਚ ਕੇ ਵੱਖ-ਵੱਖ ਮੰਦਿਰਾਂ ਦੀਆਂ ਕਮੇਟੀਆਂ ਤੇ ਸਫ਼ਾਈ ਸੇਵਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਨੇ ਕਿਹਾ ਕਿ ਨਵਰਾਤਿਆਂ ਦੌਰਾਨ ਨਗਰ ਕੌਂਸਲ ਦੀ ਸਫ਼ਾਈ ਕਰਮਚਾਰੀਆਂ ਦੀ ਟੀਮ ਸ਼ਹਿਰ ਦੇ ਉਨ੍ਹਾਂ ਸਾਰੇ ਮੰਦਿਰਾਂ ਦੇ ਆਲੇ-ਦੁਆਲੇ ਨਿਯਮਤ ਤੌਰ ’ਤੇ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਏਗੀ ਜਿੱਥੇ ਮਾਤਾ ਰਾਣੀ ਦੇ ਨਵਰਾਤੇ ਮਨਾਏ ਜਾ ਰਹੇ ਹਨ। ਉਨ੍ਹਾਂ ਮੰਦਿਰ ਕਮੇਟੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰਾ ਦੇ ਆਸ-ਪਾਸ ਰੋਜ਼ਾਨਾ ਸਫ਼ਾਈ ਕਰਵਾਈ ਜਾਵੇਗੀ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਲਵਲੀ ਵਾਲਮੀਕੀ ਸਮੇਤ ਸ਼੍ਰੀ ਦੁਰਗਿਆਨਾ ਮੰਦਿਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਣਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਭਵਨ ਜਲਾਲਾਬਾਦ ਵਿਖੇ ਨਿਰਮਾਣ ਕਾਮਿਆਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਅਗਲੀ ਖ਼ਬਰ ਏਂਜਲਸ ਵਰਲਡ ਸਕੂਲ ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਕੀਤਾ ਬੈਂਕ ਦਾ ਵਿੱਦਿਅਕ ਦੌਰਾ
Ad Position 24