ਵਿਧਾਇਕ ਗੋਲਡੀ ਕੰਬੋਜ ਨੇ ਬਸਤੀ ਬਾਬਾ ਭੂੰਮਣ ਸ਼ਾਹ ਤੋਂ ਡੋਰ-ਟੂ-ਡੋਰ ਪ੍ਰਚਾਰ ਕੀਤਾ ਸ਼ੁਰੂ
ਜਲਾਲਾਬਾਦ, 10 ਅਕਤੂਬਰ (ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਹਲਕਾ ਜਲਾਲਾਬਾਦ ਦੀ ਬਸਤੀ ਬਾਬਾ ਭੂੰਮਣ ਸ਼ਾਹ, ਚੱਕ ਸੁੱਕੜ, ਬਸਤੀ ਬਾਬਾ ਸਵਰੂਪ ਦਾਸ, ਸੋਹਣਾ ਸਾਂਦੜ, ਸੁਖੇ ਰਾਮ ਬੋਦਲਾ, ਲਮੋਚੜ ਕਲਾ, ਚੱਕ ਘੁਬਾਇਆ, ਭੰਬਾ ਵਟੂ ਉਤਾੜ, ਲੱਖੇ ਕੇ ਮੁਸਾਹਿਬ, ਹਮੀਦ ਸੈਦੇ ਕੇ, ਚੱਕ ਭੰਬਾ ਵਟੂ, ਚੱਕ ਮੋਚਣ ਵਾਲਾ, ਚੱਕ ਲਮੋਚੜ ਕਲਾ, ਬਲਾਕੀ ਵਾਲਾ ਤੇ ਚੱਕ ਸੁਖੇਰਾ ਵਿਚ ਪਹੁੰਚੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਲਕੇ ਦੇ ਹਰ ਵਾਰਡ ਤੇ ਪਿੰਡ ਵਿਚ ਪਹੁੰਚ ਕੇ ਮਾਨ ਦੇ ਮੁਨਾਫ਼ਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ।
ਅਜੀਤ ਡੈਸਕ
11-10-2026