ਪਰਗਟ ਸਿੰਘ ਅੱਜ ਪੁੱਜਣਗੇ ਫ਼ਾਜ਼ਿਲਕਾ
ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਅੱਜ ਬੁੱਧਵਾਰ ਫ਼ਾਜ਼ਿਲਕਾ ਵਿਖੇ ਮੀਂਹ ਨਾਲ ਖ਼ਰਾਬ ਹੋਈ ਝੋਨੇ ਦੀ ਫ਼ਸਲ ਪ੍ਰਤੀ ਅਨਾਜ ਮੰਡੀ ਵਿਖੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਦੱਸਿਆ ਕਿ ਪਰਗਟ ਸਿੰਘ ਦੁਪਹਿਰ 3 ਵਜੇ ਅਨਾਜ ਮੰਡੀ ਪਹੁੰਚਣਗੇ।
ਅਜੀਤ ਡੈਸਕ
14-10-2026