06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਦਿਵਿਆਂਗ ਬੱਚਿਆਂ ਨਾਲ ਮਨਾਈ ਦੀਵਾਲੀ ਦਿਵਿਆਂਗ ਬੱਚਿਆਂ ਨਾਲ ਦੀਵਾਲੀ ਮਨਾਉਣਾ ਬੇਹੱਦ ਸ਼ਲਾਘਾਯੋਗ ਕਾਰਜ-ਪ੍ਰਿੰਸੀਪਲ ਹਰੀ ਚੰਦ ਕੰਬੋਜ

ਫ਼ਾਜ਼ਿਲਕਾ, 6 ਨਵੰਬਰ (ਅਮਰਜੀਤ ਸ਼ਰਮਾ)-ਜ਼ਿਲ੍ਹਾ ਫ਼ਾਜ਼ਿਲਕਾ ਦੀ ਚਾਰ ਦਹਾਕੇ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ’ਸੋਸ਼ਲ ਵੈੱਲਫੇਅਰ ਸੋਸਾਇਟੀ’ ਦੇ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਪੀ. ਐੱਮ.

Ad Position 21
No active advertisement
ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਫ਼ਾਜ਼ਿਲਕਾ ਵਿਖੇ ਦਿਵਿਆਂਗ ਬੱਚਿਆਂ ਨਾਲ ਦੀਵਾਲੀ ਮਨਾਉਂਦੇ ਹੋਏ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰ, ਪ੍ਰਿੰਸੀਪਲ ਹਰੀ ਚੰਦ ਕੰਬੋਜ ਅਤੇ ਸਕੂਲ ਸਟਾਫ਼। ਅਜੀਤ ਤਸਵੀਰ 07-11-2026
ਫ਼ਾਜ਼ਿਲਕਾ, 6 ਨਵੰਬਰ (ਅਮਰਜੀਤ ਸ਼ਰਮਾ)-ਜ਼ਿਲ੍ਹਾ ਫ਼ਾਜ਼ਿਲਕਾ ਦੀ ਚਾਰ ਦਹਾਕੇ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ’ਸੋਸ਼ਲ ਵੈੱਲਫੇਅਰ ਸੋਸਾਇਟੀ’ ਦੇ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਪੀ.ਐੱਮ.ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅਧੀਨ ਚਲਾਏ ਜਾ ਰਹੇ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਦਿਵਿਆਂਗ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੈਂਟਰ ਵਿਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਸਿੱਖਿਆ ਅਤੇ ਦਸਤਕਾਰੀ ਦੀ ਸਿਖਲਾਈ ਲੈ ਰਹੇ 52 ਦਿਵਿਆਂਗ ਬੱਚਿਆਂ ਨੂੰ ਤੋਹਫ਼ੇ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਸਮਾਗਮ ਵਿਚ ‘ਸਕੂਲ ਆਫ਼ ਐਮੀਨੈਂਸ’ ਦੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਅਤੇ ‘ਪੀ.ਐੱਮ. ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ’ ਦੀ ਪ੍ਰਿੰਸੀਪਲ ਸੁਤੰਤਰ ਪਾਠਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਹਰੀ ਚੰਦ ਕੰਬੋਜ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਨਾਲ ਖ਼ੁਸ਼ੀਆਂ ਵੰਡਣਾ ਬੇਹੱਦ ਪੁੰਨ ਦਾ ਕੰਮ ਹੈ ਅਤੇ ਇਸ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਪ੍ਰਿੰਸੀਪਲ ਸੁਤੰਤਰ ਪਾਠਕ ਨੇ ਬੱਚਿਆਂ ਨੂੰ ਰੱਬ ਦੇ ਦੂਤ ਦੱਸਦਿਆਂ ਕਿਹਾ ਕਿ ਇਨ੍ਹਾਂ ਮਾਸੂਮਾਂ ਨਾਲ ਸਮਾਂ ਬਿਤਾ ਕੇ ਹਰ ਵਿਅਕਤੀ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਰਿਸੋਰਸ ਸੈਂਟਰ ਦੇ ਅਧਿਆਪਕਾਂ ਗੁਰਮੀਤ ਸਿੰਘ, ਰਾਜ ਕੁਮਾਰ, ਨਿਸ਼ਾ ਬਜਾਜ, ਮੀਨਾਕਸ਼ੀ ਮੱਕੜ, ਨੀਰੂ ਬਾਲਾ, ਸ਼ਵੇਤਾ ਰਾਣੀ, ਰਜਨੀ, ਮਲਕੀਤ ਕੌਰ ਅਤੇ ਸ਼ਮਸ਼ੇਰ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸੋਸਾਇਟੀ ਮੈਂਬਰ ਰਵੀ ਜੁਨੇਜਾ, ਰਾਕੇਸ਼ ਗਿਲਹੋਤਰਾ, ਨਰੇਸ਼ ਜੁਨੇਜਾ, ਸੰਦੀਪ ਅਨੇਜਾ, ਨਰੇਸ਼ ਮਿੱਤਲ, ਨੀਲਮ ਸਚਦੇਵਾ, ਰਵਿੰਦਰ ਰੰਗਬੁੱਲਾ, ਭਾਰਤ ਭੂਸ਼ਨ ਗਰਗ, ਕੰਚਨ ਕਾਲੜਾ, ਸੁਨੀਲ ਰਾਣਾ, ਮੋਹਨ ਲਾਲ ਦਾਮੜੀ, ਵਿਨੋਦ ਨਾਗਪਾਲ, ਜਗਦੀਸ਼ ਸਿਰੋਵਾ, ਵਾਈਸ ਪ੍ਰਿੰਸੀਪਲ ਜੋਗਿੰਦਰ ਲਾਲ ਕੰਬੋਜ, ਡਾ. ਅਨਿਲ ਪਾਠਕ, ਅਸ਼ਵਨੀ ਗਰੋਵਰ ਅਤੇ ਓ.ਪੀ. ਸਚਦੇਵਾ ਸਮੇਤ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਰਨੀਵਾਲਾ ਦੇ ਅਕਾਲੀ ਆਗੂਆਂ ਨੇ ਰਮਿੰਦਰ ਆਂਵਲਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ
Ad Position 24