15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਆਨੰਦ ਕਾਲਜ ਜੇਠੂਵਾਲ 'ਚ ਸਮਾਰਟ ਸਕਿੱਲਜ ਵਿਸ਼ੇ 'ਤੇ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 01-01-2026
ਜੇਠੂਵਾਲ, 31 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ ਨਰਸਿੰਗ ਜੇਠੂਵਾਲ ਵਿਖੇ ਵਿਦਿਆਰਥੀਆਂ ਨੂੰ ਆਰਥਿਕ ਅਤੇ ਪੇਸ਼ੇਵਰ ਜੀਵਨ 'ਚ ਸਫਲਤਾ ਹਾਸਿਲ ਕਰਨ ਲਈ ਇਕ ਵਿਸ਼ੇਸ਼ ਸੈਮੀਨਾਰ 'ਸਕਿੱਲਜ਼ ਫਾਰ ਸਕਸੈਸ' ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪਹੁੰਚੇ ਮੁੱਖ ਮਹਿਮਾਨ ਪ੍ਰੋ: ਕਾਰਲੋਸ ਕਾਰਨੀਵੇਲ ਕਰੈਚਲੀ, ਪ੍ਰੋ: ਮਰ ਬੋਂਜੋਰਨ ਡਾਲਮਾਉ, ਜੋਸੇਪ ਕੋਸਟਾ ਕੋਡੀਨਾ, ਪ੍ਰੋ. ਹਰਸੀਰਤ ਕੌਰ ਸੋਹਲ, ਬਿ੍ਗੇਡੀਅਰ ਹਰਚਰਨ ਸਿੰਘ ਦਾ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਈਸ ਚੇਅਰਮੈਨ ਡਾ. ਜਸਵਿੰਦਰ ਸਿੰਘ ਢਿੱਲੋਂ, ਐੱਮ. ਡੀ. ਸੂਰਿਆ ਪ੍ਰਕਾਸ਼ ਆਨੰਦ, ਡਾਇਰੈਕਟਰ ਮਿਸ ਰੇਨੂ ਠਾਕੁਰ, ਪਿ੍ੰ: ਰਚਨਾ ਕੁਮਾਰੀ, ਵਾਈਸ ਪਿ੍ੰ: ਰਮਨਜੀਤ ਕੌਰ ਸੋਹਲ ਅਤੇ ਨਰਸਿੰਗ ਅਡਵਾਇਜ਼ਰ ਊਸ਼ਾ ਸਰੀਨ ਵਲੋਂ ਨਿੱਘਾ ਸਵਾਗਤ ਕੀਤਾ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋ. ਕਾਰਲੋਸ ਕਾਰਨੀਵੇਲ ਕਰੈਚਲੀ (ਬਾਰਸਿਲੋਨਾ, ਸਪੇਨ) ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਫਲਤਾ ਦੇ ਕੁੰਜੀਆਂ ਬਾਰੇ ਜਾਣੂ ਕਰਵਾਇਆ, ਜਿਵੇਂ ਕਿ ਸਮੇਂ ਦੀ ਪਾਬੰਦੀ, ਆਤਮ-ਵਿਕਾਸ, ਸੰਚਾਰ ਕੌਸ਼ਲ ਅਤੇ ਲੀਡਰਸ਼ਿਪ ਸਕਿੱਲਜ਼ | ਵਿਦਿਆਰਥੀਆਂ ਨੇ ਵੀ ਆਪਣੇ ਸਵਾਲ ਪੁੱਛ ਕੇ ਬਹੁਤ ਉਤਸ਼ਾਹਿਤ ਕੀਤਾ ਅਤੇ ਆਨੰਦ ਕਾਲਜ ਨੇ ਨਰਸਿੰਗ ਦੇ ਖੇਤਰ ਵਿਚ ਸੂਬੇ ਵਿਚ ਨਿਵਕੇਲੀ ਪਛਾਣ ਬਣਾਈ ਹੈ ਜਿਸ ਦੀਆਂ ਵਿਦਿਆਰਥਣਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਚੰਗੇ ਅਹੁੱਦਿਆਂ 'ਤੇ ਬਿਰਾਜਮਾਨ ਹੋ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ | ਸੈਮੀਨਾਰ ਦੀ ਸਮਾਪਤੀ 'ਤੇ ਪੁੱਜੇ ਮੁੱਖ ਮਹਿਮਾਨਾਂ ਨੂੰ ਕਾਲਜ ਦੇ ਵਾਈਸ ਚੇਅਰਮੈਨ ਜਸਵਿੰਦਰ ਸਿੰਘ ਢਿੱਲੋਂ, ਡਾਇਰਕੈਟਰ ਸੂਰੀਯਾ ਪ੍ਰਕਾਸ ਆਨੰਦ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਮਨਵਿੰਦਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਸੀਮਾ, ਮਨਦੀਪ ਕੌਰ, ਪਿ੍ਯੰਕਾ, ਰੁਪਨਦੀਪ, ਹਰਮ, ਨਵਜੋਤ ਕੌਰ, ਕੋਮਲ ਢਿੱਲੋਂ, ਪੁਨਰ, ਰਮਨਦੀਪ ਕੌਰ, ਰਮਨ ਸੰਧੂ, ਹਰਮਨਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਆਬੀਦਾ, ਨਿਧੀ, ਰਿੱਪਨਦੀਪ ਕੌਰ, ਸ਼ਵੇਤਾ, ਪੱਲਵੀ ਅਤੇ ਅੰਜਲੀ ਸਮੇਤ ਹੋਰ ਸਟਾਫ਼ ਅਤੇ ਵਿਦਿਆਰਥਣਾਂ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪਾਵਨ ਸਰੂਪਾਂ ਦਾ ਮਸਲਾ ਸਮੁੱਚੇ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ : ਪੰਥਕ ਆਗੂ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਚਾਰ ਸਟਾਫ ਮੈਂਬਰਾਂ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>
Ad Position 24