05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਅੰਮਿ੍ਤਸਰ ਜ਼ਿਲ੍ਹੇ ਦੇ 89 ਨਾਮਵਰ ਹਸਪਤਾਲ ਮੁਫ਼ਤ ਇਲਾਜ ਲਈ ਸੂਚੀਬੱਧ : ਡਿਪਟੀ ਕਮਿਸ਼ਨਰ <br/>

Ad Position 21
No active advertisement
ਅਜੀਤ ਡੈਸਕ 24-01-2026
ਅੰਮਿ੍ਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)- ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਅਗਾਜ਼ ਕਰ ਦਿੱਤਾ ਗਿਆ ਹੈ, ਜਿਸ ਵਿਚ ਪੰਜਾਬ ਦੇ ਹਰ ਇਕ ਨਾਗਰਿਕ ਨੂੰ 10 ਲੱਖ ਰੁਪਏ ਦਾ ਬੀਮਾ ਕਵਰ ਵਾਲਾ ਸਿਹਤ ਬੀਮਾ ਕਾਰਡ ਦਿੱਤਾ ਜਾਣਾ ਹੈ | ਇਸ ਯੋਜਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫ਼ਤ ਇਲਾਜ ਮਿਲੇਗਾ ਤੇ ਯੋਜਨਾ ਲਾਗੂ ਹੋਣ ਦੇ ਨਾਲ ਅਮੀਰਾਂ ਦੀ ਪਹੁੰਚ ਵਿਚ ਆਉਂਦੇ ਸਭ ਤੋਂ ਮਹਿੰਗੇ ਹਸਪਤਾਲ ਵੀ ਗਰੀਬਾਂ ਲਈ ਖੋਲ੍ਹ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 89 ਨਾਮਵਰ ਹਸਪਤਾਲ ਮੁਫ਼ਤ ਇਲਾਜ ਲਈ ਸੂਚੀਬੱਧ ਕੀਤੇ ਗਏ ਹਨ | ਇਨ੍ਹਾਂ ਸੂਚੀਬੱਧ ਸੰਸਥਾਵਾਂ ਵਿਚੋਂ ਕਿਸੇ ਵੀ ਸੰਸਥਾ ਵਿਚੋਂ ਲਾਭਪਾਤਰੀ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿਚ ਪਰਚੀਆਂ ਭੇਜੀਆਂ ਜਾਣਗੀਆਂ, ਜਿਸ ਵਿਚ ਇਨ੍ਹਾਂ ਦਾ ਸੀ. ਐੱਸ. ਸੀ. ਸੈਂਟਰ ਦਾ ਨਾਮ, ਦਿਨ, ਤਾਰੀਖ ਸਭ ਲਿਖਿਆ ਹੋਵੇਗਾ ਕਿ ਕਦੋਂ ਜਾ ਕੇ ਤੁਸੀਂ ਇਹ ਕਾਰਡ ਬਣਾ ਸਕਦੇ ਹੋ | ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਅੰਮਿ੍ਤਸਰ ਜ਼ਿਲ੍ਹੇ ਵਿਚ 617 ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿਚੋਂ ਪਹਿਲੇ ਫੇਜ਼ ਵਿਚੋਂ 254 ਕਾਮਨ ਸਰਵਿਸ ਸੈਂਟਰਾਂ ਵਿਚ ਕੰਮ ਹੋਵੇਗਾ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਐਮਰਜੈਂਸੀ ਹੋਣ 'ਤੇ ਗੁਰੂ ਨਾਨਕ ਦੇਵ, ਸਿਵਲ ਹਸਪਤਾਲ, ਮੈਡੀਕਲ ਕਾਲਜ, ਸਬ ਡਵੀਜ਼ਨ ਹਸਪਤਾਲ ਬਾਬਾ ਬਕਾਲਾ ਸਾਹਿਬ ਅਤੇ ਅਜਨਾਲਾ ਵਿਚ ਦਾਖਲ ਹੋਣਾ ਪੈ ਜਾਂਦਾ ਹੈ ਤਾਂ ਉਸੇ ਸਮੇਂ ਹੀ ਮੈਡੀਕਲ ਅਫ਼ਸਰ ਦੀ ਆਥੋਰਾਈਜੇਸ਼ਨ 'ਤੇ ਉਸਦਾ ਸਿਹਤ ਬੀਮਾ ਕਾਰਡ ਬਣਾ ਦਿੱਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਿਵਾਰ ਦੇ ਘੱਟੋ ਘੱਟ ਦੋ ਮੈਂਬਰਾਂ ਦਾ ਇਕੱਠੇ ਜਾਣਾ ਜ਼ਰੂਰੀ ਹੈ | ਜਿਹੜਾ ਮੈਂਬਰ 18 ਸਾਲ ਤੋਂ ਘੱਟ ਹੈ, ਉਸ ਨੂੰ ਆਪਣਾ ਜਨਮ ਸਰਟੀਫਿਕੇਟ, ਆਧਾਰ ਕਾਰਡ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਅਤੇ ਜਿਹੜਾ ਮੈਂਬਰ 18 ਸਾਲ ਤੋਂ ਉੱਤੇ ਹੈ, ਉਸ ਨੂੰ ਆਪਣਾ ਵੋਟਰ ਕਾਰਡ ਅਤੇ ਆਧਾਰ ਕਾਰਡ ਲੈ ਕੇ ਜਾਣਾ ਜ਼ਰੂਰੀ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਬੀਮਾ ਯੋਜਨਾ ਦਾ ਕਾਰਡ ਜ਼ਰੂਰ ਬਣਾਉਣ ਤਾਂ ਜੋ ਕਿਸੇ ਮੁਸ਼ਕਿਲ ਵੇਲੇ ਉਨ੍ਹਾਂ ਦੇ ਕੰਮ ਆ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿਚ ਸਿਹਤ ਕ੍ਰਾਂਤੀ ਲਿਆ ਦਿੱਤੀ ਹੈ ਜਿਸ ਨਾਲ ਲੋਕ ਹੁਣ ਆਪਣਾ ਸਾਰਾ ਇਲਾਜ ਮੁਫਤ ਕਰਾ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਨੂੰ ਅਗਲੀ ਖ਼ਬਰ ਨਕਸਲੀਆਂ ਨੂੰ 'ਮੁਕਾਬਲਿਆਂ' 'ਚ ਮਾਰਨਾ ਬੰਦ ਕਰੇ ਸਰਕਾਰ : ਜਮਹੂਰੀ ਫਰੰਟ
Ad Position 24
No active advertisement