19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਈ.ਐਮ.ਸੀ. ਹਸਪਤਾਲ ਵਿਖੇ ਗਣਤੰਤਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 28-01-2026
ਅੰਮਿ੍ਤਸਰ, 27 ਜਨਵਰੀ (ਰੇਸ਼ਮ ਸਿੰਘ)-ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੇ ਪ੍ਰਤੀਕ ਗਣਤੰਤਰ ਦਿਵਸ ਈਐਮਸੀ ਹਸਪਤਾਲ ਵਿਚ ਪੂਰੇ ਉਤਸ਼ਾਹ, ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਚੜਾਉਣ ਤੋਂ ਹੋਈ, ਉਪਰੰਤ ਹਸਪਤਾਲ ਦੇ ਸਟਾਫ ਵਲੋਂ ਜ਼ਰੀਨ ਨੇ ਰਾਸ਼ਟਰੀ ਗੀਤ ਦੇ ਨਾਲ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰਿਕ ਸਿਧਾਂਤ 'ਤੇ ਚਾਨਣਾ ਪਾਇਆ | ਇਸ ਮੌਕੇ ਈ.ਐਮ.ਸੀ. ਹਸਪਤਾਲ ਦੇ ਚੇਅਰਮੈਨ ਪਵਨ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਤੁਹਾਡੇ ਅਧਿਕਾਰਾਂ ਤੋਂ ਜਾਣੂ ਕਰਵਾਉਂਦਾ ਹੈ, ਅਸਲ ਵਿਚ ਸਾਡੀ ਜ਼ਿੰਮੇਵਾਰੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੀ ਵੀ ਯਾਦ ਦਿਵਾਉਂਦਾ ਹੈ | ਉਨ੍ਹਾਂ ਕਿਹਾ ਕਿ ਈ.ਐਮ.ਸੀ. ਹਸਪਤਾਲ ਨੈਤਿਕਤਾ ਦੇ ਨਾਲ ਨਾਲ ਸਮਾਜ ਨੂੰ ਬਿਹਤਰ ਸਿਹਤ ਦਿੰਦੀ ਹੈ ਅਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦੀ ਹੈ | ਹਸਪਤਾਲ ਦੇ ਡਾਇਰੈਕਟਰ ਸ੍ਰੀਮਤੀ ਮੀਨੂੰ ਅਰੋੜਾ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਮਜ਼ਬੂਤੀ ਉਸਦੀ ਟੀਮ ਹੁੰਦੀ ਹੈ | ਇਸ ਮੌਕੇ 'ਤੇ ਡਾਇਰੈਕਟਰ ਡਾ. ਰਿਸ਼ਭ ਅਰੋੜਾ ਅਤੇ ਡਾ. ਸਮੀਕਾ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਕ ਡਾਕਟਰ ਦੇ ਰੂਪ ਵਿਚ ਰਾਸ਼ਟਰ ਦੀ ਸੇਵਾ ਕਰਨਾ ਮਾਣ ਵਾਲੀ ਗੱਲ ਹੈ ਅਤੇ ਈ.ਐਮ.ਸੀ. ਹਸਪਤਾਲ ਦਾ ਟੀਚਾ ਸਿਰਫ਼ ਇਲਾਜ ਕਰਨਾ ਹੀ ਨਹੀਂ ਬਲਕਿ ਪੂਰੀ ਤਰ੍ਹਾਂ ਨਾਲ ਮਰੀਜਾਂ ਦਾ ਸਨਮਾਨ, ਸੰਵੇਦਨਾ ਅਤੇ ਗੁਣਵਤਾ ਪੂਰੀ ਸਿਹਤ ਸੇਵਾ ਦੇਣਾ ਹੈ | ਉਨ੍ਹਾਂ ਨੇ ਭਵਿੱਖ ਵਿਚ ਆਧੁਨਿਕ ਇਲਾਜ, ਸਮਾਜ ਦਾ ਵਿਕਾਸ ਅਤੇ ਹਰ ਵਰਗ ਤੱਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੀ ਹਸਪਤਾਲ ਦਾ ਮੁੱਖ ਨਿਸ਼ਾਨਾ ਹੈ | ਇਸ ਮੌਕੇ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸ਼ਰਧਾਲੂਆਂ ਨੇ 750 ਪੌਂਡ ਦਾ ਕੇਕ ਕੱਟਿਆ <br/> ਅਗਲੀ ਖ਼ਬਰ ਬਟਾਲਾ ਰੋਡ ਵਿਖੇ ਸੀ.ਏ. ਦੇ ਦਫ਼ਤਰ 'ਚ ਲੱਗੀ ਅੱਗੀ
Ad Position 24