06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਲਵਿੰਦਰ ਸਿੰਘ ਧੰਮੂ ਫਾਰਮੇੇਸੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 29-01-2026
ਚੋਗਾਵਾਂ, 28 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਪਲਵਿੰਦਰ ਸਿੰਘ ਧੰਮੂ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਚੁਣੇ ਗਏ | ਇਸੇ ਚੋਣ ਅਮਲ ਦੌਰਾਨ ਹੀ ਕਰਨ ਸਿੰਘ ਲੋਪੋਕੇ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਰਮੇਸੀ ਅਫਸਰ ਬਿਕਰਮਜੀਤ ਸਿੰਘ ਸਾਰੰਗੜਾ ਅਤੇ ਸੁਖ ਅੰਮਿ੍ਤਪਾਲ ਸਿੰਘ ਰਾਣੀਆਂ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਅਤੇ ਫਾਰਮੇਸੀ ਅਫਸਰਾਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਪੱਕੇ ਹੱਲ ਲਈ ਪੂਰਨ ਭਰੋਸੇ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਇਹ ਚੁਣੇ ਗਏ ਨੌਜਵਾਨ ਅਹੁਦੇਦਾਰ ਹਰ ਵਰਗ ਨੂੰ ਨਾਲ ਲੈ ਕੇ ਚੱਲਣਗੇ ਅਤੇ ਸੰਗਠਨ ਦੀ ਮਜਬੂਤੀ ਲਈ ਅਣਥੱਕ ਮਿਹਨਤ ਕਰਨਗੇ | ਇਸ ਮੌਕੇ ਪੰਜਾਬ ਰਾਜ ਫਾਰਮੇਸੀ ਐਸਸੀਏਸ਼ਨ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ, ਸੁਖਰਾਜ ਸਿੰਘ ਭੀਲੋਵਾਲ, ਭਰਤ ਬੱਚੀਵਿੰਡ, ਗੁਰਦੀਪ ਸਿੰਘ, ਗੁਰਬਿੰਦਰ ਸਿੰਘ ਪੱਧਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 3 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਧਾਲੀਵਾਲ ਨੇ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਪੁਲਿਸ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿ...
Ad Position 24