ਰਮਦਾਸ, 28 ਜਨਵਰੀ (ਜਸਵੰਤ ਸਿੰਘ ਵਾਹਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅਜਨਾਲਾ ਦੀਆ ਸੜਕਾਂ ਦਰਿਆ ਰਾਵੀ ਦੇ ਹੜ੍ਹ ਦੌਰਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ ਤੇ ਜਿਨ੍ਹਾਂ ਸੜਕਾਂ ਦੀ ਮੁਰੰਮਤ ਹੋਣ ਵਾਲੀ ਜਾਂ ਨਵੀਆਂ ਬਣਨ ਵਾਲੀਆਂ ਸਨ, ਉਨ੍ਹਾਂ ਨੂੰ ਬਣਾਉੇਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਇਤਿਹਾਸਕ ਕਸਬਾ ਰਮਦਾਸ ਨਜਦੀਕ ਰੇਲਵੇ ਸਟੇਸ਼ਨ ਤੋਂ ਹਰੀਜਨ ਬਸਤੀ ਕੁੜਾਵਾਲੀ ਤੇ ਬਾਉਲੀ ਦੀ 3 ਕਰੋੜ 95 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਨੀਂਹ ਪੱਥਰ ਰੱਖਿਆ | ਉਨ੍ਹਾਂ ਕਿਹਾ ਕਿ ਇਹ ਸੜਕ ਜਿਸ ਲੰਬਾਈ 11.60 ਕਿਲੋਮੀਟਰ ਹੈ ਤੇ ਇਸ ਸੜਕ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 16 ਫੁੱਟ ਕੀਤੀ ਜਾਵੇਗੀ | ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਹੋਵੇਗਾ | ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਤੇ ਨਵੀਆਂ ਬਣਾਈਆਂ ਜਾ ਰਹੀਆਂ ਹਨ | ਇਸ ਮੌਕੇ ਐੱਸ. ਐੱਚ. ਓ. ਅਰਜਨ ਕੁਮਾਰ, ਪੀ. ਏ. ਮੁਖਤਾਰ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਸਿੰਧੀ, ਕੁਲਵਿੰਦਰ ਸਿੰਘ ਸਾਬਕਾ ਸਕੱਤਰ, ਸਾਬਕਾ ਸਰਪੰਚ ਰਾਜਕਰਨ ਸਿੰਘ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਰਪੰਚ ਬਲਜੀਤ ਸਿੰਘ ਅੜਾਇਆ, ਸਰਪੰਚ ਸੰਤੋਖ ਸਿੰਘ ਜੌਹਲ, ਬਲਾਕ ਸੰਮਤੀ ਮੈਂਬਰ ਪਿ੍ਥਵੀਪਾਲ ਸਿੰਘ, ਸਰਪੰਚ ਪੰਜਾਬ ਸਿੰਘ ਪਸ਼ੀਆ, ਰਣਜੀਤ ਸਿੰਘ ਬੱਗੂ, ਮਹਾਂਬੀਰ ਸਿੰਘ ਲਹੌਰੀਆ, ਪਵਨ ਬਾਉਲੀ, ਸਰਪੰਚ ਸੁਖਰਾਜ ਸਿੰਘ, ਸਰਪੰਚ ਗੁਰਦਿਆਲ ਸਿੰਘ ਜੱਟਾ, ਸਰਪੰਚ ਕੁਲਜੀਤ ਸਿੰਘ ਮੰਦਰਾਂਵਾਲਾ, ਸਰਪੰਚ ਅੰਮਿ੍ਤਪਾਲ ਸਿੰਘ ਪੰਡੋਰੀ, ਬਲਬੀਰ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ |