ਰਈਆ, 28 ਜਨਵਰੀ (ਸ਼ਰਨਬੀਰ ਸਿੰਘ ਕੰਗ)-ਡਿਪਸ ਸਕੂਲ ਰਈਆ ਵਿਖੇ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਵੱਖ-ਵੱਖ ਦੇਸ਼ ਭਗਤਾਂ ਦਾ ਰੋਲ ਅਦਾ ਕਰਕੇ ਉਨ੍ਹਾਂ ਦੀ ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਨਮਨ ਕੀਤਾ | ਇਸ ਮੌਕੇ ਦੇਸ਼ ਭਗਤੀ ਦੇ ਗੀਤ, ਕਵਿਤਾ, ਭਾਸ਼ਣ ਅਤੇ ਡਾਂਸ ਆਦਿ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਡਿਪਸ ਸਕੂਲਾਂ ਦੇ ਸਮੂਹ ਦੇ ਐੱਮ. ਡੀ. ਤਰਵਿੰਦਰ ਸਿੰਘ, ਸੀ. ਏ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ ਅਤੇ ਸੀ. ਈ. ਓ. ਮੋਨਿਕਾ ਮੰਡੋਤਰਾ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ 'ਤੇ ਵਧਾਈ ਦਿੱਤੀ ਅਤੇ ਦੇਸ਼ ਪ੍ਰਤੀ ਆਪਣੇ ਹੱਕਾਂ ਦੇ ਨਾਲ-ਨਾਲ ਫਰਜ ਵੀ ਹਮੇਸ਼ਾਂ ਯਾਦ ਰੱਖਣ ਲਈ ਕਿਹਾ | ਇਸ ਮੌਕੇ ਪਿ੍ੰ: ਜਗਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਅਜਾਦੀ ਲਈ ਡੁੱਲ੍ਹੇ ਲਹੂ ਦੀ ਲਾਜ ਰੱਖਦਿਆਂ ਉਨ੍ਹਾਂ ਦੇ ਸੁਪਨਿਆਂ ਵਾਲਾ ਭਿ੍ਸ਼ਟਾਚਾਰ ਮੁਕਤ, ਬਿਨਾਂ ਭੇਦ-ਭਾਵ ਅਤੇ ਖੁਸ਼ਹਾਲ ਅਤੇ ਆਪਸੀ ਭਾਈਚਾਰੇ ਵਾਲਾ ਦੇਸ਼ ਸਿਰਜਣ ਲਈ ਇਮਾਨਦਾਰੀ ਅਤੇ ਸੁਚੱਜੀ ਸੋਚ ਅਤੇ ਸਹਿਣਸ਼ੀਲਤਾ ਵਰਗੇ ਗੁਣ ਧਾਰਣ ਕਰਨ ਲਈ ਪ੍ਰੇਰਿਆ | ਇਸ ਮੌਕੇ ਸਮੂਹ ਸਟਾਫ ਅਤੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆ ਹਾਜ਼ਰ ਸਨ |