06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਰੇਲਵੇ ਵਰਕਸ਼ਾਪ ਦੇ ਚੀਫ਼ ਵਰਕਸ਼ਾਪ ਮੈਨੇਜਰ ਕਿ੍ਸ਼ਨ ਕੁਮਾਰ ਨੂੰ ਸੇਵਾਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

Ad Position 21
No active advertisement
ਰੇਲਵੇ ਵਰਕਸ਼ਾਪ ਦੇ ਚੀਫ਼ ਵਰਕਸ਼ਾਪ ਮੈਨੇਜਰ ਕਿ੍ਸ਼ਨ ਕੁਮਾਰ ਨੂੰ ਸੇਵਾਮੁਕਤ ਹੋਣ 'ਤੇ ਸਨਮਾਨਿਤ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਕੈਸ਼ੀਅਰ ਦਲਬੀਰ ਸਿੰਘ, ਸਹਾਇਕ ਕੈਸ਼ੀਅਰ ਕਿਰਨ ਕੁਮਾਰ, ਰੋਹਿਤ ਸ਼ਰਮਾ ਡਿਪਟੀ ਸੀ.ਐੱਮ.ਈ. ਦਵਿੰਦਰ ਸਿੰਘ ਕਾਕਾ ਅਤੇ ਹੋਰ | ਅਜੀਤ ਤਸਵੀਰ <br/> 29-01-2026
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਪੁਤਲੀਘਰ ਸਥਿਤ ਉੱਤਰ ਰੇਲਵੇ ਮਕੈਨਿਕਲ ਵਰਕਸ਼ਾਪ ਦੇ ਚੀਫ਼ ਵਰਕਸ਼ਾਪ ਮੈਨੇਜਰ ਕਿ੍ਸ਼ਨ ਕੁਮਾਰ ਨੂੰ ਸੇਵਾਮੁਕਤ ਹੋਣ 'ਤੇ ਰੇਲਵੇ ਕਾਲੋਨੀ ਬੀ- ਬਲਾਕ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਕੈਸ਼ੀਅਰ ਦਲਬੀਰ ਸਿੰਘ ਦੀ ਅਗਵਾਈ ਹੇਠ ਸੁਸਾਇਟੀ ਮੈਬਰਾਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਰੇਲਵੇ ਵਰਕਸ਼ਾਪ ਦੇ ਡਿਪਟੀ ਸੀ.ਐੱਮ.ਈ. ਰੋਹਿਤ ਸ਼ਰਮਾ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸੁਸਾਇਟੀ ਮੈਬਰਾਂ ਵਲੋਂ ਕਿ੍ਸ਼ਨ ਕੁਮਾਰ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਕੈਸ਼ੀਅਰ ਦਲਬੀਰ ਸਿੰਘ ਨੇ ਕਿਹਾ ਕਿ ਚੀਫ਼ ਵਰਕਸ਼ਾਪ ਮੈਨੇਜਰ ਕਿ੍ਸ਼ਨ ਕੁਮਾਰ ਬਹੁਤ ਹੀ ਇਮਾਨਦਾਰ ਅਤੇ ਵਧੀਆ ਅਫ਼ਸਰ ਹਨ | ਉਨ੍ਹਾਂ ਨੇ ਹਮੇਸ਼ਾ ਕਾਰਖ਼ਾਨੇ ਦੇ ਮੁਲਾਜ਼ਮਾਂ ਦੇ ਹੱਕ ਦੀ ਗੱਲ ਕੀਤੀ ਅਤੇ ਰੇਲਵੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ | ਇਸ ਮੌਕੇ ਸਹਾਇਕ ਕੈਸ਼ੀਅਰ ਕਿਰਨ ਕੁਮਾਰ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਵੱਲਾ, ਦਵਿੰਦਰ ਸਿੰਘ ਕਾਕਾ, ਪ੍ਰਭ ਦਿਆਲ ਸਿੰਘ ਅਟਾਰੀ, ਹਰਪ੍ਰੀਤ ਸਿੰਘ ਭੁੱਲਰ ਬਿਆਸ, ਪਿ੍ੰਸ ਪਾਲ ਭਗਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ਤਹਿਤ ਵਿਧਾਨ ਸਭਾ ਚੋਣ ਹਲਕਾ ਦੱਖਣੀ ਦੇ ਸੁਪਰਵਾਈਜ਼ਰ ਅਤੇ ਬੀ.ਐੱਲ.ਓ ਦੀ ਮੀਟਿੰਗ <br/> ਅਗਲੀ ਖ਼ਬਰ ਸਾਬਕਾ ਮੁੱਖ ਸਕੱਤਰ ਰਾਜਨ ਕਸ਼ਯਪ ਨੂੰ ਸਦਮਾ, ਪਤਨੀ ਦਾ ਦਿਹਾਂਤ <br/>
Ad Position 24