ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਦੇ ਆਦੇਸ਼ ਮੁਤਾਬਕ ਹਲਕਾ ਅੰਮਿ੍ਤਸਰ ਦੱਖਣੀ ਦੀ ਐੱਸ.ਆਈ.ਆਰ. ਤਹਿਤ ਮੀਟਿੰਗ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਪੀ.ਸੀ.ਐੱਸ ਦੀ ਅਗਵਾਈ ਹੇਠ 019 ਅੰਮਿ੍ਤਸਰ ਦੱਖਣੀ ਦੇ ਸਮੂਹ ਸੈਕਟਰ ਸੁਪਰਵਾਈਜ਼ਰ ਅਤੇ ਬੀ.ਐੱਲ.ਓ. ਦੀ ਮੀਟਿੰਗ 2003 ਅਤੇ 2025 ਦੀਆਂ ਵੋਟਰ ਸੂਚੀਆਂ ਦੇ ਮੈਪਿੰਗ ਦੀ ਪ੍ਰਤੀਸ਼ਤ ਨੂੰ ਵੱਧ ਤੋਂ ਵੱਧ ਮੁਕੰਮਲ ਕਰਨ ਲਈ ਦਫਤਰ ਨਗਰ ਨਿਗਮ ਵਿਖੇ ਕੀਤੀ ਗਈ | ਇਸ ਮੌਕੇ ਵਧੀਕ ਕਮਿਸ਼ਨਰ ਨੇ ਕਿਹਾ ਕਿ ਹਲਕਾ ਅੰਮਿ੍ਤਸਰ ਦੱਖਣੀ ਦੇ ਨਕਸ਼ੇ 60 ਫੀਸਦੀ ਹੋ ਚੁੱਕੇ ਹਨ | ਸੋ ਵੱਧ ਤੋਂ ਵੱਧ ਮਿਲਾਨ ਕੀਤਾ ਜਾਵੇ ਅਤੇ ਇਸ 'ਚ ਹੋਰ ਪ੍ਰਗਤੀ ਲਿਆਉਂਦਿਆਂ ਹੋਇਆਂ ਘੱਟੋ-ਘੱਟ 70 ਫੀਸਦੀ ਨਕਸ਼ੇ ਨੂੰ ਮੁਕੰਮਲ ਕੀਤਾ ਜਾਵੇ | ਇਸ ਸੰਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਤਾਂ ਹਲਕਾ ਬੀ.ਐੱਲ.ਓ. ਦਫਤਰ ਇਲੈਕਸ਼ਨ ਸੈੱਲ ਕਮਰਾ ਨੰ:105 ਵਿਖੇ ਆ ਕੇ ਤਾਲ-ਮੇਲ ਕੀਤਾ ਜਾ ਸਕਦਾ ਹੈ | ਇਸ ਮੌਕੇ ਇਲੈਕਸ਼ਨ ਇੰਚਾਰਜ ਸੰਜੀਵ ਕਾਲੀਆ ਵਲੋਂ ਸਾਰੇ ਬੀ.ਐੱਲ.ਓ. ਨੂੰ ਕਿਹਾ ਕਿ ਵੋਟਰ ਸੂਚੀਆਂ ਦੇ ਮਿਲਾਨ ਦੇ ਕੰਮ ਤੋਂ ਇਲਾਵਾ ਡੀ.ਐੱਸ.ਈ. ਅਤੇ ਬਲੱਰ, ਗੈਰ ਮਨੁੱਖੀ, ਛੋਟੀਆਂ, ਬਲੈਕ ਐਂਡ ਵਾਈਟ ਫੋਟੋਆਂ ਦਾ ਵੀ ਨਿਪਟਾਰਾ ਕੀਤਾ ਜਾਵੇ | ਇਸ ਮੌਕੇ ਇਲੈਕਸ਼ਨ ਕਾਨੂੰਗੋ ਰਾਜਵਿੰਦਰ ਸਿੰਘ ਬੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ |