07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗਣਤੰਤਰ ਦਿਵਸ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ-ਚੇਅਰਮੈਨ ਪਵਨ ਅਰੋੜਾ <br/>

Ad Position 21
No active advertisement
ਅਜੀਤ ਡੈਸਕ 29-01-2026
ਅੰਮਿ੍ਤਸਰ, 28 ਜਨਵਰੀ (ਰੇਸ਼ਮ ਸਿੰਘ)-ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਇਥੇ ਗਰੀਨ ਐਵੀਨਿਊ ਸਥਿਤ ਈ.ਐੱਮ.ਸੀ. ਹਸਪਤਾਲ ਵਿਖੇ ਸਮੂਹ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਚੇਅਰਮੈਨ ਪਵਨ ਅਰੋੜਾ ਨੇ ਕਿਹਾ ਕਿ ਇਹ ਦਿਨ ਵਿਸ਼ਾਲ ਤੇ ਅਖੰਡ ਭਾਰਤ ਦੀ ਏਕਤਾ ਤੇ ਅਖੰਡਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਕੇਵਲ ਅਧਿਕਾਰਾਂ ਦਾ ਹੀ ਨਹੀਂ ਬਲਕਿ ਦੇਸ਼ ਪ੍ਰਤੀ ਸਾਡੇ ਫਰਜ਼ਾਂ ਨੂੰ ਵੀ ਜਾਣੂੰ ਕਰਵਾਉਂਦਾ ਹੈ ਜਿਸ ਲਈ ਈ.ਐਮ.ਸੀ. ਹਸਪਤਾਲ ਵੀ ਆਪਣੇ ਫਰਜ਼ਾਂ ਤੋਂ ਜਾਣੂੰ ਹੁੰਦੇ ਹੋਏ ਮਰੀਜ਼ਾਂ ਦੀ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਹੈ ਅਤੇ ਉਹ ਦੇਸ਼ ਦੀਆਂ ਤਿੰਨਾਂ ਸੈਨਾਵਾਂ ਜਲ, ਥਲ ਤੇ ਹਵਾਈ ਸੈਨਾ ਦੇ ਜਵਾਨਾਂ ਨੂੰ ਦਿਲੋ ਸਲਿਊਟ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਦੇਸ਼ ਦੀ ਬਾਹਰੀ ਤਾਕਤਾਂ ਤੋਂ ਸੁਰਖਿਆ ਹੋ ਰਹੀ ਹੈ | ਇਸ ਮੌਕੇ ਡਾਇਰੈਕਟਰ ਰਿਸ਼ਭ ਅਰੋੜਾ ਤੇ ਡਾ: ਸਮੀਸ਼ਾ ਅਰੋੜਾ ਨੇ ਕਿਹਾ ਕਿ ਇਕ ਚਿਕਿਤਸ ਹੋਣਾ ਵੀ ਮਾਣ ਵਾਲੀ ਗੱਲ ਹੈ ਅਤੇ ਉਹ ਵੀ ਰਾਸ਼ਟਰ ਸੇਵਾ ਪ੍ਰਤੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ | ਇਸ ਨਹੀ ਈ.ਐਮ.ਸੀ. ਦਾ ਮਕਸਦ ਕੇਵਲ ਇਲਾਜ਼ ਕਰਨਾ ਹੀ ਨਹੀਂ ਬਲਕਿ ਮਰੀਜ਼ਾਂ ਦਾ ਸਨਮਾਨ ਤੇ ਸੰਵੇਦਨਾ ਵੀ ਹੈ ਜਿਸ ਲਈ ਉਹ ਭਵਿੱਖ 'ਚ ਵਧੀਆ ਤੇ ਬੇਹਤਰ ਸੇਵਾਵਾਂ ਲਈ ਵਿਸਥਾਰ ਕਰ ਰਹੇ ਹਨ | ਇਸ ਮੌਕੇ ਸਮੂਹ ਸਟਾਫ ਨੇ ਰਾਸ਼ਟਰੀ ਗਾਣ ਵੀ ਕੀਤਾ ਤੇ ਝੰਡੇ ਨੂੰ ਸਲਾਮੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਤਸਰ ਵਲੋਂ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੂੰ ਸਮਾਜਿਕ ਸੇਵਾ ਲਈ ਸਨਮਾਨ <br/> ਅਗਲੀ ਖ਼ਬਰ ਐੱਸ.ਆਈ.ਆਰ. ਤਹਿਤ ਵਿਧਾਨ ਸਭਾ ਚੋਣ ਹਲਕਾ ਦੱਖਣੀ ਦੇ ਸੁਪਰਵਾਈਜ਼ਰ ਅਤੇ ਬੀ.ਐੱਲ.ਓ ਦੀ ਮੀਟਿੰਗ <br/>
Ad Position 24