07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੰਦਰ ਜੈ ਕ੍ਰਿਸ਼ਨੀਆ ਵਿਖੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਪੋ੍ਰਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-01-2026
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-77ਵੇਂ ਗਣਤੰਤਰ ਦਿਵਸ ਮੌਕੇ ਮੰਦਰ ਜੈ ਕ੍ਰਿਸ਼ਨੀਆ ਵਿਖੇ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ | ਇਸ ਮੌਕੇ ਮੰਦਰ ਦੇ ਸੰਚਾਲਕ ਦਰਸ਼ਨਾਚਾਰੀਆ ਡਾ. ਸਾਗਰ ਮੁਨੀ ਸ਼ਾਸਤਰੀ ਤੇ ਪ੍ਰਧਾਨ ਅੰਜਨਾ ਲੂਥਰਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਸਿਰਫ਼ ਉਦੋਂ ਹੀ ਧਰਮ ਕਰਮ ਕਰ ਸਕਦਾ ਹੈ ਜਦੋਂ ਉਹ ਇਕ ਸੁਰੱਖਿਅਤ ਰਾਸ਼ਟਰ ਦਾ ਨਾਗਰਿਕ ਹੋਵੇ ਅਤੇ ਸਾਨੂੰ ਇਕ ਮਜ਼ਬੂਤ ਭਾਰਤ ਦੇ ਨਾਗਰਿਕ ਹੋਣ 'ਤੇ ਮਾਣ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਮਨੁੱਖਤਾ ਧਰਮ ਦੇ ਸਿਧਾਂਤਾਂ ਦੀ ਪਾਲਣਾ ਕਰਨ ਅਤੇ ਇਕ ਚੰਗੇ ਨਾਗਰਿਕ ਦੇ ਫਰਜ਼ਾਂ ਨੂੰ ਪੂਰਾ ਕਰਨ ਲਈ ਭਾਗਸ਼ਾਲੀ ਹੈ | ਪੋ੍ਰਗਰਾਮ 'ਚ ਗੌਤਮ ਸਰੀਨ, ਅਮਿਤ ਸ਼ਿੰਗਾਰੀ, ਸ਼ੁਭ ਸਰੀਨ, ਸਿਧਾਂਤ ਅਤੇ ਹੋਰ ਸ਼ਰਧਾਲੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਪਿੰਗਲਵਾੜਾ' ਸੰਸਥਾ ਵਲੋਂ ਇਕ ਹੋਰ ਲਾਵਾਰਸ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇ ਕੇ ਪਰਿਵਾਰ ਨਾਲ ਮਿਲਾਪ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਅੰਮਿ੍ਤਸਰ ਵਲੋਂ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੂੰ ਸਮਾਜਿਕ ਸੇਵਾ ਲਈ ਸਨਮਾਨ <br/>
Ad Position 24