07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

'ਪਿੰਗਲਵਾੜਾ' ਸੰਸਥਾ ਵਲੋਂ ਇਕ ਹੋਰ ਲਾਵਾਰਸ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇ ਕੇ ਪਰਿਵਾਰ ਨਾਲ ਮਿਲਾਪ ਕਰਵਾਇਆ

Ad Position 21
No active advertisement
ਗੰਭੀਰ ਅਤੇ ਲਾਵਾਰਿਸ ਹਾਲਤ ਵਿਚ ਮਿਲੇ ਵਿਅਕਤੀ ਨੂੰ 'ਪਿੰਗਲਵਾੜਾ' ਸੰਸਥਾ ਇਲਾਜ ਉਪਰੰਤ ਵਾਰਸਾਂ ਦੇ ਸਪੁਰਦ ਕਰਦੇ ਹੋਏ | ਅਜੀਤ : ਤਸਵੀਰ <br/> 29-01-2026
ਅੰਮਿ੍ਤਸਰ, 28 ਜਨਵਰੀ (ਹਰਮਿੰਦਰ ਸਿੰਘ)-ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਵਲੋਂ ਸਥਾਨਕ ਸਰਕਾਰੀ ਮੈਡੀਕਲ ਹਸਪਤਾਲ ਦੇ ਬਾਹਰੋਂ ਲਵਾਰਿਸ ਹਾਲਤ 'ਚ ਗੰਭੀਰ ਹਾਲਤ ਵਿਚ ਮਿਲੇ ਇਕ ਵਿਅਕਤੀ ਨੂੰ ਉਸ ਦਾ ਇਲਾਜ ਕਰਕੇ ਨਵੀਂ ਜ਼ਿੰਦਗੀ ਦਿੰਦੇ ਹੋਏ ਉਸ ਨੂੰ ਮੁੜ ਪਰਿਵਾਰ ਨਾਲ ਮਿਲਾਇਆ | ਇਸ ਸਬੰਧੀ ਪਿੰਗਲਵਾੜਾ ਸੰਸਥਾ ਮੁੱਖੀ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਦਇਆ ਰਾਮ (ਉਮਰ 45 ਸਾਲ) ਨਾਮਕ ਉਕਤ ਵਿਅਕਤੀ ਗੰਭੀਰ ਹਾਲਤ ਵਿਚ ਉਪਰੋਕਤ ਸਥਾਨ 'ਚੋਂ ਮਿਲਿਆ ਜੋ ਆਪਣੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥ ਸੀ | ਉਸ ਨੂੰ ਥਾਣਾ ਮਜੀਠਾ ਰੋਡ ਦੀ ਚੌਕੀ ਇੰਚਰਾਜ ਵਲੋਂ ਪਿੰਗਲਵਾੜਾ ਸੰਸਥਾ 'ਚ ਦਾਖਲ ਕਰਵਾਇਆ ਗਿਆ | ਪਿੰਗਲਵਾੜਾ ਸੰਸਥਾ 'ਚ ਦਾਖਲ ਸਮੇਂ ਮਰੀਜ਼ ਤੁਰਨ-ਫਿਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਸੀ | ਜਿਸ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ 'ਚ ਸਥਿਤ ਭਗਤ ਪੂਰਨ ਸਿੰਘ ਵਾਰਡ 'ਚ ਕੀਤਾ ਗਿਆ | ਜਿਸ ਉਪਰੰਤ ਉਸ ਦੀ ਸਿਹਤ 'ਚ ਸੁਧਾਰ ਹੋਣ 'ਤੇ ਉਸਨੇ ਆਪਣਾ ਨੇਪਾਲ ਦਾ ਪਤਾ ਦੱਸਿਆ , ਜਿਸ ਦੇ ਘਰ ਮੋਬਾਇਲ ਰਾਹੀਂ ਵੀਡੀਓ ਕਾਲ ਰਾਹੀਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਪਹਿਚਾਣ ਦੀ ਪੁਸ਼ਟੀ ਕੀਤੀ ਗਈ | ਅੱਜ ਉਸ ਦੀ ਪਤਨੀ ਗੌਰੀ ਦੇਵੀ, ਉਸਦਾ ਭਰਾ ਪ੍ਰਭੂ ਥਾਰੂ ਅਤੇ ਭੈਣ ਰਾਣੀ ਪਿੰਗਲਵਾੜਾ ਸੰਸਥਾ ਪਹੁੰਚੇ ਅਤੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਮਰੀਜ਼ ਨੂੰ ਆਪਣੇ ਨਾਲ ਲੈ ਗਏ | ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁੱਖ ਸੇਵਾਦਾਰ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਲਗਭਗ 200 ਤੋਂ ਵੱਧ ਲਾਵਾਰਸ, ਬੇਸਹਾਰਾ ਅਤੇ ਅਸਹਾਇ ਮਰੀਜ਼ਾਂ ਨੂੰ ਇਲਾਜ, ਆਸਰਾ ਅਤੇ ਪਿਆਰ ਭਰੀ ਸੇਵਾ ਪ੍ਰਦਾਨ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੱਖ-ਵੱਖ ਰਾਜਾਂ ਅਤੇ ਦੇਸ਼ਾਂ 'ਚ ਮੁੜ ਵਸਾਇਆ ਜਾਂਦਾ ਹੈ | ਇਸ ਮੌਕੇ ਸ੍ਰੀ ਯੋਗੇਸ਼ ਸੂਰੀ ਮੁੱਖ ਪ੍ਰਸ਼ਾਸਕ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਤਿਲਕ ਰਾਜ ਜਨਰਲ ਮੈਨੇਜਰ ਸਮੇਤ ਸੰਸਥਾ ਦੇ ਹੋਰ ਕਰਮਚਾਰੀ ਅਤੇ ਸੇਵਾਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਮਵਰ ਪੱਤਰਕਾਰ ਤੇ ਲੇਖਕ ਮਾਰਕ ਤੁਲੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਮੰਦਰ ਜੈ ਕ੍ਰਿਸ਼ਨੀਆ ਵਿਖੇ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਪੋ੍ਰਗਰਾਮ ਕਰਵਾਇਆ <br/>
Ad Position 24