ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੀ ਐੱਨ. ਐੱਸ. ਐੱਸ. ਯੂਨਿਟ ਵਲੋਂ ਰਾਸ਼ਟਰੀ ਯੁਵਾ ਹਫਤਾ ਬਹੁਤ ਉਤਸ਼ਾਹ ਅਤੇ ਵਿਦਿਆਰਥਣਾਂ ਦੀ ਸਰਗਰਮ ਭਾਗੀਦਾਰੀ ਨਾਲ ਮਨਾਇਆ ਗਿਆ | ਇਹ ਹਫਤਾਵਾਰੀ ਪ੍ਰੋਗਰਾਮ ਲੜੀ ਵਿਵੇਕਾਨੰਦ ਦੇ ਜਨਮ ਦਿਵਸ ਦੀ ਯਾਦ ਵਿਚ ਅਤੇ ਦੇਸ਼ ਨਿਰਮਾਣ ਵਿਚ ਯੁਵਾਵਾਂ ਦੀ ਭੂਮਿਕਾ ਨੂੰ ਉਭਾਰਨ ਲਈ 'ਯੂਥ ਫ਼ਾਰ ਮਾਈ ਭਾਰਤ' ਅਤੇ 'ਵਿਕਸਿਤ ਭਾਰਤ ਕਾ ਸੰਕਲਪ ਅÏਰ ਯੁਵਾ' ਥੀਮਾਂ ਅਧਾਰਿਤ ਸੀ | ਇਸ ਦੌਰਾਨ ਅਕਾਦਮਿਕ, ਰਚਨਾਤਮਕ ਅਤੇ ਕੌਸ਼ਲ ਵਿਕਾਸ ਨਾਲ ਸੰਬੰਧਿਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਹਫ਼ਤੇ ਦੀ ਸ਼ੁਰੂਆਤ ਰਾਸ਼ਟਰੀ ਯੁਵਾ ਦਿਵਸ ਉੱਤੇ ਕਰਵਾਏ ਕਵਿਜ਼ ਮੁਕਾਬਲੇ ਨਾਲ ਹੋਈ, ਜਿਸਦਾ ਉਦੇਸ਼ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਜਾਗਰੂਕਤਾ ਵਧਾਉਣਾ ਸੀ | ਗਤੀਵਿਧੀਆਂ 'ਚ ਵਿਕਸਿਤ ਭਾਰਤ 2047 ਵਿਸ਼ੇ ਉੱਤੇ ਰੰਗੋਲੀ ਮੁਕਾਬਲਾ ਅਤੇ ਯੂਥ ਫ਼ਾਰ ਮਾਈਭਾਰਤ ਵਿਸ਼ੇ ਉੱਤੇ ਕੌਸ਼ਲ ਵਿਕਾਸ ਵਰਕਸ਼ਾਪ ਸ਼ਾਮਿਲ ਰਹੀ | ਇਸ ਤੋਂ ਇਲਾਵਾ ਪੋਸਟਰ ਮੇਕਿੰਗ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ 'ਚ ਲੇਖ ਮੁਕਾਬਲੇ ਵੀ ਕਰਵਾਏ ਗਏ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐੱਨ. ਐੱਸ. ਐੱਸ. ਯੂਨਿਟ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੋਂ ਪ੍ਰੇਰਿਤ ਅਤੇ ਵਿਕਸਿਤ ਭਾਰਤ ਦੇ ਦਿ੍ਸ਼ਟੀਕੋਣ ਪ੍ਰਤੀ ਵਚਨਬੱਧ, ਜ਼ਿੰਮੇਵਾਰ, ਅਨੁਸ਼ਾਸ਼ਿਤ ਅਤੇ ਸਮਾਜਿਕ ਤੌਰ 'ਤੇ ਸਚੇਤ ਯੁਵਾ ਤਿਆਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਹ ਸਾਰਾ ਕਾਰਜਕ੍ਰਮ ਡਾ. ਅਨੀਤਾ ਨਰਿੰਦਰ, ਡੀਨ (ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵਜ਼), ਮਿਸ ਸੁਰਭੀ ਸੇਠੀ ਅਤੇ ਡਾ. ਨਿਧੀ ਅੱਗਰਵਾਲ, ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰਾਂ ਦੀ ਦੇਖ-ਰੇਖ ਹੇਠ ਸਫ਼ਲਤਾਪੂਰਵਕ ਕਰਵਾਇਆ |