08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬੈਂਕ ਕਰਮਚਾਰੀਆਂ ਨੇ 5 ਦਿਨਾਂ ਦੇ ਬੈਂਕਿੰਗ ਹਫ਼ਤੇ ਦੀ ਮੰਗ ਨੂੰ ਲੈ ਕੇ ਕੀਤੀ ਦੇਸ਼-ਵਿਆਪੀ ਹੜਤਾਲ <br/>

Ad Position 21
No active advertisement
ਅਜੀਤ ਡੈਸਕ 29-01-2026
ਅੰਮਿ੍ਤਸਰ, 28 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਸਰਕਾਰ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ. ਬੀ. ਏ.) ਵਲੋਂ ਬੈਂਕਾਂ 'ਚ 5 ਦਿਨਾਂ ਦੇ ਕੰਮਕਾਜੀ ਹਫ਼ਤੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਅਤੇ ਜਾਇਜ਼ ਮੰਗ ਪ੍ਰਤੀ ਨਿਰੰਤਰ ਉਦਾਸੀਨਤਾ ਦੇ ਵਿਰੋਧ 'ਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੇ ਸੱਦੇ 'ਤੇ ਅੱਜ ਦੇਸ਼ ਭਰ ਦੇ ਬੈਂਕ ਕਰਮਚਾਰੀਆਂ ਨੇ ਦੇਸ਼ ਵਿਆਪੀ ਪੂਰਾ ਦਿਨ ਹੜਤਾਲ ਕੀਤੀ | ਅੰਮਿ੍ਤਸਰ 'ਚ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ, ਯੂਨਿਟ ਅੰਮਿ੍ਤਸਰ ਵਲੋਂ ਪੰਜਾਬ ਨੈਸ਼ਨਲ ਬੈਂਕ, ਲਾਰੈਂਸ ਰੋਡ ਦੇ ਸਾਹਮਣੇ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਅਤੇ ਰੈਲੀ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪੂਰੀ ਏਕਤਾ, ਅਨੁਸ਼ਾਸਨ ਅਤੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਕਿਸ਼ੋਰ ਸਰੀਨ, ਪ੍ਰਧਾਨ, ਪੀ. ਐੱਨ. ਬੀ. ਸਟਾਫ ਯੂਨੀਅਨ ਪੰਜਾਬ ਨੇ ਕੀਤੀ, ਜਿਸ 'ਚ ਕਾਮਰੇਡ ਰਵੀ ਰਾਜਦਾਨ, ਕਾਮਰੇਡ ਸੁਰੇਸ਼ ਭਾਟੀਆ, ਕਾਮਰੇਡ ਰਾਜਬੀਰ ਸਿੰਘ, ਕਾਮਰੇਡ ਅੰਕਿਤ ਨਈਅਰ, ਕਾਮਰੇਡ ਕਿ੍ਪਾਲ ਸਿੰਘ, ਕਾਮਰੇਡ ਰਾਕੇਸ਼ ਸਰੋਹਾ, ਕਾਮਰੇਡ ਬਲਰਾਮ, ਕਾਮਰੇਡ ਪਾਰੁਲ, ਕਾਮਰੇਡ ਰਾਜੀਵ ਅਤੇ ਕਾਮਰੇਡ ਨਕੁਲ ਸ਼ਾਮਿਲ ਸਨ | ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਬੈਂਕ ਕਰਮਚਾਰੀ ਵਿਰੋਧੀ ਨੀਤੀਆਂ ਅਤੇ ਉਦਾਸੀਨ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਕਈ ਦੌਰ ਦੀਆਂ ਚਰਚਾਵਾਂ, ਸੁਲ੍ਹਾ-ਸਫਾਈ ਮੀਟਿੰਗਾਂ ਅਤੇ ਆਈਬੀਏ, ਡੀ. ਐੱਫ. ਐੱਸ. ਅਤੇ ਸੀ. ਐੱਲ. ਸੀ. (ਸੀ) ਦੁਆਰਾ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ, 5 ਦਿਨਾਂ ਦੀ ਬੈਂਕਿੰਗ ਦੀ ਅਸਲ ਮੰਗ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਗਿਆ ਹੈ | ਅੰਮਿ੍ਤਸਰ 'ਚ ਹੜਤਾਲ ਅਤੇ ਪ੍ਰਦਰਸ਼ਨ ਸ਼ਾਂਤਮਈ, ਅਨੁਸ਼ਾਸਿਤ ਅਤੇ ਬਹੁਤ ਸਫਲ ਰਹੇ, ਜੋ ਬੈਂਕਿੰਗ ਭਾਈਚਾਰੇ ਦੀ ਏਕਤਾ ਅਤੇ ਦਿ੍ੜਤਾ ਨੂੰ ਦਰਸਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਦਿੱਤਾ ਰੋਸ ਪੱਤਰ <br/>
Ad Position 24