28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸ੍ਰੀ ਹਨੂੰਮਾਨ ਧਾਮ ਵਿਖੇ ਤਿੰਨ ਰੋਜ਼ਾ ਪ੍ਰਾਣ-ਪ੍ਰਤੀਸ਼ਠਾ ਸਮਾਗਮ 15 ਤੋਂ

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ, ਸਰਪ੍ਰਸਤ ਅਨਿਲ ਮਹਿਰਾ, ਚੇਅਰਮੈਨ ਅਨੁਜ ਸਿੱਕਾ ਤੇ ਹੋਰ | ਅਜੀਤ : ਤਸਵੀਰ <br/> 03-02-2026
ਅੰਮਿ੍ਤਸਰ, 2 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਸ੍ਰੀ ਹਨੂੰਮਾਨ ਧਾਮ ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਵਿਖੇ ਪ੍ਰਾਣ-ਪ੍ਰਤੀਸ਼ਠਾ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ, ਸਰਪ੍ਰਸਤ ਅਨਿਲ ਮਹਿਰਾ ਅਤੇ ਚੇਅਰਮੈਨ ਅਨੁਜ ਸਿੱਕਾ ਨੇ ਕਿਹਾ ਕਿ ਸ੍ਰੀ ਹਨੂੰਮਾਨ ਧਾਮ ਦੇ ਨਿਰਮਾਣ ਲਈ ਟਰੱਸਟ ਨੂੰ 2016 'ਚ ਲਗਪਗ 2,000 ਗਜ਼ ਜ਼ਮੀਨ ਅਲਾਟ ਕੀਤੀ ਗਈ ਸੀ, ਜਦੋਂ ਕਿ ਮੰਦਰ ਦੀ ਉਸਾਰੀ ਰਸਮੀ ਤੌਰ 'ਤੇ 2022 'ਚ ਸ਼ੁਰੂ ਹੋਈ ਸੀ | ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੰਦਰ ਦੇ ਨਿਰਮਾਣ ਦਾ ਜ਼ਿਆਦਾਤਰ ਕੰਮ ਪੂਰਾ ਹੋ ਗਿਆ ਹੈ | ਮੰਦਰ 'ਚ ਸਥਾਪਿਤ ਕੀਤੀਆਂ ਜਾਣ ਵਾਲੀਆਂ ਮੂਰਤੀਆਂ ਲਈ ਪ੍ਰਾਣ-ਪ੍ਰਤੀਸ਼ਠਾ ਸਮਾਗਮ 15 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਸ਼ੁਰੂ ਹੋਵੇਗਾ ਅਤੇ 18 ਫਰਵਰੀ ਤੱਕ ਸ਼ਰਧਾ ਨਾਲ ਸਮਾਪਤ ਹੋਵੇਗਾ | ਉਨ੍ਹਾਂ ਦੱਸਿਆ ਕਿ ਪ੍ਰਾਣ-ਪ੍ਰਤੀਸ਼ਠਾ ਸਮਾਰੋਹ ਸ਼ਹਿਰ ਦੇ ਪੰਡਿਤ ਰਮਾਕਾਂਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਵਿਦਵਾਨ ਪੰਡਿਤਾਂ ਦੀ ਇਕ ਟੀਮ ਦੁਆਰਾ ਸੰਚਾਲਿਤ ਕੀਤਾ ਜਾਵੇਗਾ | ਉਨ੍ਹਾਂ ਨੇ ਅੰਮਿ੍ਤਸਰ ਦੇ ਨਿਵਾਸੀਆਂ ਸਮੇਤ ਭਾਰਤ ਅਤੇ ਵਿਦੇਸ਼ਾਂ ਦੇ ਸਾਰੇ ਸ਼ਰਧਾਲੂਆਂ ਨੂੰ ਸ੍ਰੀ ਹਨੂੰਮਾਨ ਧਾਮ ਦੇ ਦਰਸ਼ਨ ਕਰਨ ਅਤੇ ਸ੍ਰੀ ਹਨੂੰਮਾਨ ਦੇ ਇਸ ਪਵਿੱਤਰ ਰੂਪ ਦੇ ਦਰਸ਼ਨ ਕਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਜਨਰਲ ਸਕੱਤਰ ਆਦੇਸ਼ ਮਹਿਰਾ, ਮੈਨੇਜਰ ਅਮਿਤ ਸੇਠ, ਨਵਲ ਕਿਸ਼ੋਰ, ਵਾਈਸ ਚੇਅਰਮੈਨ ਰਾਜੇਸ਼ ਮਹਿਰਾ, ਰਮੇਸ਼ ਖੰਨਾ, ਰਣਬੀਰ ਕੌਸ਼ਲ, ਸੁਰੇਂਦਰ ਅਰੋੜਾ, ਸੰਜੀਵ ਖੰਨਾ, ਮਨੀਸ਼ ਸੇਠ, ਸੰਦੀਪ ਕਪੂਰ, ਰਿਸ਼ੀ ਮਹਿਰਾ, ਰੱਖਪਾਲ ਠਾਕੁਰ, ਸ਼ਿਆਮ ਸੁੰਦਰ ਸ਼ਰਮਾ, ਵਿਨੋਦ ਅਰੋੜਾ, ਵੇਦ ਸ਼ਰਮਾ, ਯੋਗਿੰਦਰ ਪਾਲ ਵਿਗ, ਸੁਦਰਸ਼ਨ ਸ਼ਰਮਾ, ਵਿਜੇ ਸ਼ਰਮਾ, ਕੇਵਲ ਅਟਵਾਲ, ਰਾਜੀਵ ਸ਼ਰਮਾ, ਫੂਲ ਚੰਦ, ਮਦਨ ਲਾਲ ਅਰੋੜਾ ਤੇ ਪਵਨ ਅਰੋੜਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਰਨੈਲ ਸਿੰਘ ਥਿੰਦ ਬਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੇ ਨਵੇਂ ਪ੍ਰਧਾਨ ਅਗਲੀ ਖ਼ਬਰ ਬਿਕਰਮ ਮਜੀਠੀਆ ਦੀ ਰਿਹਾਈ 'ਤੇ ਭਾਜਪਾ ਆਗੂ ਛੀਨਾ ਵਲੋਂ ਖੁਸ਼ੀ ਦਾ ਇਜ਼ਹਾਰ <br/>
Ad Position 24