12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗਣਿਤ ਅਧਿਆਪਕ ਹਰਜਿੰਦਰ ਕੌਰ ਨੂੰ ਸੇਵਾ ਮੁਕਤ ਮੌਕੇ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਲਬਾਗ ਤੋਂ ਬਤੌਰ ਗਣਿਤ ਅਧਿਆਪਕ ਸੇਵਾ ਮੁਕਤ ਹੋਏ ਹਰਜਿੰਦਰ ਕੌਰ ਨੂੰ ਪਿ੍ੰ: ਅਰਬਿੰਦਰ ਕੌਰ ਅਤੇ ਸਮੂਹ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ਵਾਈਸ ਪਿ੍ੰਸੀਪਲ ਅਤੇ ਸਮੂਹ ਅਧਿਆਪਕਾਂ ਨੇ ਹਰਜਿੰਦਰ ਕੌਰ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸਕੂਲ ਦੇ ਕੰਮਕਾਜ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਨਿਭਾਈ ਹੈ | ਸਟੇਜ ਸੰਚਾਲਕ ਦੀ ਭੂਮਿਕਾ ਮਨਦੀਪ ਕੌਰ ਅਤੇ ਰਵੀ ਕੁਮਾਰ (ਦੋਵੇਂ ਲੈਕਚਰਾਰ) ਵਲੋਂ ਬਾਖੂਬੀ ਨਿਭਾਈ ਗਈ | ਇਸ ਦੌਰਾਨ ਕਈ ਅਧਿਆਪਕਾਂ ਵਲੋਂ ਕਵਿਤਾਵਾਂ ਸੁਣਾ ਕੇ ਮਾਹੌਲ ਗਮਗੀਨ ਅਤੇ ਖੁਸ਼ਨੁਮਾ ਬਣਾ ਦਿੱਤਾ | ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਨਮਾਨਿਤ ਕਰਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਪਾਰਟੀ ਦੌਰਾਨ ਪਿ੍ੰਸੀਪਲ ਅਤੇ ਸਮੂਹ ਅਧਿਆਪਕਾਂ ਵਲੋਂ ਹਰਜਿੰਦਰ ਕੌਰ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੋਹਫ਼ਿਆਂ ਨਾਲ ਵੀ ਸਨਮਾਨਿਤ ਕੀਤਾ ਗਿਆ | ਇਸ ਵਿਦਾਇਗੀ ਪਾਰਟੀ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੇਟੀ ਅਤੇ ਦਾਮਾਦ (ਇੰਜੀ: ਅੰਸ਼ਦੀਪ ਕੌਰ, ਇੰਜੀ: ਚਾਂਦ), ਮਾਤਾ ਗੁਰਮੀਤ ਕੌਰ, ਜਸਵਿੰਦਰ ਕੌਰ (ਰਿਟਾ: ਹੈੱਡ ਟੀਚਰ) ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਹਰਜਿੰਦਰ ਕੌਰ ਅਤੇ ਉਨ੍ਹਾਂ ਦੇ ਨਾਲ ਆਏ ਉਨ੍ਹਾਂ ਦੇ ਪਤੀ ਸੁਖਮਿੰਦਰ ਸਿੰਘ ਐੱਸ. ਡੀ. ਓ (ਰਿਟਾ:) ਪੀ. ਐੱਸ. ਪੀ. ਸੀ. ਐੱਲ ਦੋਵਾਂ ਵਲੋਂ ਸਮੂਹ ਸਕੂਲ ਸਟਾਫ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਪਿਆਰ ਅਤੇ ਸਨਮਾਨ ਪ੍ਰਤੀ ਭਾਵੁਕ ਹੁੰਦਿਆਂ ਧੰਨਵਾਦ ਕੀਤਾ ਗਿਆ |


Ad Position 22
No active advertisement
ਪਿਛਲੀ ਖ਼ਬਰ ਮੇਅਰ ਭਾਟੀਆ ਵਲੋਂ ਫਾਇਰ ਬਿ੍ਗੇਡ ਦੇ ਬੇੜੇ 'ਚ ਕੀਤਾ ਗਿਆ ਵਾਧਾ <br/> ਅਗਲੀ ਖ਼ਬਰ ਅਖਿਲ ਭਾਰਤੀ ਹਿਮਾਚਲ ਸਮਾਜਿਕ ਸੰਸਥਾ ਸੰਘ ਵਲੋਂ ਸੁਰਿੰਦਰ ਸਿੰਘ ਰਾਜੂ ਗਾਂਧੀ ਦਾ ਸਨਮਾਨ <br/>
Ad Position 24