25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

'ਆਪ' ਵਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੂੜ ਪ੍ਰਚਾਰ ਝੂਠਾ ਸਾਬਤ ਹੋਇਆ-ਰਾਣਾ ਲੋਪੋਕੇ ਰਾਜਾਸਾਂਸੀ ਹਲਕੇ 'ਚ ਮਜੀਠੀਆ ਦੀ ਰਿਹਾਈ ਤੇ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ

Ad Position 21
No active advertisement
ਅਜੀਤ ਡੈਸਕ 06-02-2026

ਰਾਜਾਸਾਂਸੀ, 5 ਫ਼ਰਵਰੀ (ਹਰਦੀਪ ਸਿੰਘ ਖੀਵਾ)-ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੱਤਾ ਦੇ ਕਾਰਜਕਾਲ ਦੌਰਾਨ ਹਰ ਫ਼ਰੰਟ 'ਤੇ ਫ਼ੇਲ੍ਹ ਹੋਣ ਉਪਰੰਤ ਪੰਜਾਬ ਦੇ ਲੋਕਾਂ ਨੂੰ ਗੰੁਮਰਾਹ ਕਰਨ ਲਈ ਲਗਾਤਾਰ ਵਿਰੋਧੀ ਆਗੂਆਂ ਨੂੰ ਨਿਸ਼ਾਨੇ 'ਤੇ ਲੈ ਕੇ ਕਿਰਦਾਰਕੁਸ਼ੀ ਕਰਨ ਲਈ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਉਨ੍ਹਾਂ 'ਤੇ ਪਰਚੇ ਦਰਜ ਕਰਵਾ ਜੇਲ੍ਹ 'ਚ ਭੇਜ ਕੇ ਆਪਣੀ ਸਿਆਸੀ ਰੰਜਿਸ਼ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਬੀਤੇ ਸਾਲਾਂ 'ਚ ਉਸ ਦੇ ਦਰਜਨਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ | ਇਹ ਪ੍ਰਗਟਾਵਾ ਹਲਕਾ ਰਾਜਾਸਾਂਸੀ ਦੇ ਇੰਚਾਰਜ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਸਪੁੱਤਰ ਸੀਨੀਅਰ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ ਨੇ ਕੀਤਾ | ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ 'ਤੇ ਕੀਤੇ ਗਏ ਝੂਠੇ ਪਰਚਿਆਂ ਕਰਕੇ ਸਰਕਾਰ ਦਾ ਗ੍ਰਾਫ਼ ਲਗਾਤਾਰ ਡਿੱਗਿਆ ਹੈ | ਸਰਕਾਰ ਨੂੰ ਜਿੱਥੇ ਕਾਨੂੰਨ ਦੀਆਂ ਅਦਾਲਤਾਂ 'ਚ ਨਮੋਸ਼ੀ ਝੱਲਣੀ ਪਈ ਹੈ, ਉੱਥੇ ਲੋਕਾਂ ਦੀ ਅਦਾਲਤ 'ਚ ਵੀ ਇਨ੍ਹਾਂ ਝੂਠੀਆਂ ਤੇ ਬਦਲਾਖੋਰੀ ਦੀਆਂ ਕਾਰਵਾਈਆਂ ਕਰ ਕੇ ਇਖ਼ਲਾਕੀ ਤੌਰ 'ਤੇ ਜਵਾਬਦੇਹੀ ਦੇਣ 'ਚ ਫ਼ੇਲ੍ਹ ਸਾਬਤ ਹੋਏ ਹਨ | ਰਾਣਾ ਨੇ ਕਿਹਾ ਕਿ ਸਰਕਾਰ ਬਣਨ ਤੋਂ ਲੈ ਕੇ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪਰ ਸਭ ਕੁਝ ਝੂਠਾ ਸਾਬਤ ਹੋਇਆ ਹੈ | ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਪੂਰੇ ਪੰਜਾਬ 'ਚ ਮਨੋਬਲ ਵਧਿਆ ਹੈ | ਇਸ ਮੌਕੇ ਯੂਥ ਅਕਾਲੀ ਆਗੂ ਅਮਨਦੀਪ ਸਿੰਘ ਲਾਰਾ ਰਾਜਾਸਾਂਸੀ, ਹਰਦੀਪ ਸਿੰਘ ਰਾਜੂ ਰਾਜਾਸਾਂਸੀ ਤੇ ਕੌਂਸਲਰ ਸੁਖਦਿਆਲ ਸਿੰਘ ਸੋਢੀ ਰਾਜਾਸਾਂਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਗਮ ਨੂੰ ਮਿਲੇ ਦੋ ਹੋਰ ਨਿਗਰਾਨ ਇੰਜੀਨੀਅਰ ਅਗਲੀ ਖ਼ਬਰ ਵਿਸ਼ਵ 'ਚ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਹੱਲ ਲਈ ਆਸ ਦੀ ਕਿਰਨ ਬਣਿਆ ਭਾਰਤ-ਮੋਦੀ
Ad Position 24