25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਨਿਗਮ ਨੂੰ ਮਿਲੇ ਦੋ ਹੋਰ ਨਿਗਰਾਨ ਇੰਜੀਨੀਅਰ

Ad Position 21
No active advertisement
ਅਜੀਤ ਡੈਸਕ 06-02-2026
ਅੰਮਿ੍ਤਸਰ, 5 ਫਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਨੂੰ ਦੋ ਹੋਰ ਨਿਗਰਾਨ ਇੰਜੀਨੀਅਰ ਮਿਲ ਗਏ ਹਨ | ਹੁਣ ਨਿਗਮ 'ਚ ਤਿੰਨ ਨਿਗਰਾਨ ਇੰਜੀਨੀਅਰ ਹੋ ਗਏ ਹਨ | ਇਸ ਤੋਂ ਪਹਿਲਾਂ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਦੇ ਸਿਰ 'ਤੇ ਨਿਗਮ ਦਾ ਪੂਰਾ ਭਾਰ ਸੀ ਅਤੇ ਇਸ ਦੇ ਨਾਲ ਹੀ ਸਮਾਰਟ ਸਿਟੀ ਦੇ ਕੰਮ ਦੀ ਨਿਗਰਾਨੀ ਵੀ ਕਰ ਰਹੇ ਸਨ | ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਜਿਨ੍ਹਾਂ ਕੋਲ ਹੁਣ ਕੇਂਦਰੀ ਜ਼ੋਨ ਅਤੇ ਪੂਰਬੀ ਜ਼ੋਨ, ਪੱਛਮੀ ਜ਼ੋਨ ਦੇ ਸਿਵਲ ਵਿਭਾਗ ਦੇ ਕੰਮ ਨਾਲ ਕੇਂਦਰੀ ਜ਼ੋਨ ਦੇ ਓ ਐਂਡ ਐਮ ਵਿਭਾਗ ਦਾ ਕੰਮ ਹੋਵੇਗਾ | ਇਸੇ ਤਰ੍ਹਾਂ ਨਵੇਂ ਆਏ ਨਿਗਰਾਨ ਇੰਜੀਅਨੀਅਰ ਰਾਹੁਲ ਗਗਨੇਜਾ ਕੋਲ ਦੱਖਣੀ ਜ਼ੋਨ ਅਤੇ ਉੱਤਰੀ ਜ਼ੋਨ ਦੇ ਸਿਵਲ ਵਿਭਾਗ ਦੇ ਕੰਮ ਦੇ ਨਾਲ ਨਾਲ ਇਨ੍ਹਾਂ ਦੋਵੇ ਜ਼ੋਨਾਂ ਦੇ ਓ ਐਂਡ ਐਮ ਦੇ ਕੰਮਾਂ ਦੀ ਨਿਗਰਾਨੀ ਕਰਨਗੇ | ਨਿਗਰਾਨ ਇੰਜੀਨੀਅਰ ਏਕਜੋਤ ਸਿੰਘ ਜਿਨ੍ਹਾਂ ਦਾ ਹਾਲ ਹੀ ਵਿਚ ਤਬਾਦਲਾ ਹੋਇਆ ਹੈ ਪੂਰਬੀ ਅਤੇ ਪੱਛਮੀ ਜ਼ੋਨ ਦੇ ਓ ਐਂਡ ਐਮ ਵਿਭਾਗ ਦੇ ਕੰਮਾਂ ਦੀ ਨਿਗਰਾਨੀ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਲੜਕੀ ਪਾਸੋਂ ਮੋਬਾਈਲ ਫੋਨ ਖੋਹਣ ਮੌਕੇ ਵਿਰੋਧ ਕਰਨ 'ਤੇ ਕੁੜੀ ਦੀ ਕੱੁਟਮਾਰ ਕਰਨ ਵਾਲਾ ਮੁਲਜ਼ਮ ਕਾਬੂ ਅਗਲੀ ਖ਼ਬਰ 'ਆਪ' ਵਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੂੜ ਪ੍ਰਚਾਰ ਝੂਠਾ ਸਾਬਤ ਹੋਇਆ-ਰਾਣਾ ਲੋਪੋਕੇ ਰਾਜਾਸਾਂਸੀ ਹਲਕੇ 'ਚ ਮਜੀਠੀਆ...
Ad Position 24