05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਾਲਾਨਾ ਉਤਸਵ ਤੇ ਸੰਤ ਸੰਮੇਲਨ 1 ਮਾਰਚ ਨੂੰ ਮਨਾਇਆ ਜਾਵੇਗਾ-ਦਰਸ਼ਨਾਚਾਰੀਆ ਡਾ. ਸਾਗਰ ਮੁਨੀ ਸ਼ਾਸਤਰੀ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਚੌਕ ਪਾਸੀਆਂ ਸਥਿਤ ਜੈ ਸ੍ਰੀ ਕਿ੍ਸ਼ਨੀਆ ਮੰਦਰ ਦਾ 59ਵਾਂ ਸਾਲਾਨਾ ਉਤਸਵ ਤੇ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ | ਮੰਦਰ ਦੇ ਡਾਇਰੈਕਟਰ ਦਰਸ਼ਨਾਚਾਰੀਆ ਡਾ. ਸਾਗਰ ਮੁਨੀ ਸ਼ਾਸਤਰੀ ਨੇ ਦੱਸਿਆ ਕਿ 28 ਫਰਵਰੀ ਦਾ ਸਮਾਗਮ ਮੰਦਰ ਵਿਖੇ ਹੋਵੇਗਾ ਅਤੇ ਮੁੱਖ ਸਮਾਗਮ ਐਤਵਾਰ 1 ਮਾਰਚ ਨੂੰ ਬਟਾਲਾ ਰੋਡ 'ਤੇ ਏ. ਐੱਸ. ਫਾਰਮ ਵਿਖੇ ਹੋਵੇਗਾ | ਇਸ ਸਮਾਗਮ 'ਚ ਕਵੀਸ਼ਵਰ ਕੁਲਾਚਾਰੀਆ ਖਾਮਨੀਕਰ ਪੀੜ੍ਹੀ ਦੇ ਮੈਂਬਰ ਗੋਵਿੰਦ ਪ੍ਰਭੂ ਮਹਾਰਾਜ ਸਮੇਤ ਤਾਲੇਗਾਂਵਕਰ ਮਹਾਨੁਭਾਵ ਪੀੜ੍ਹੀ ਦੇ ਦੇਵਤਿਆਂ ਦੀ ਪੂਜਾ ਬੌਬੀ ਸੇਠੀ ਦੁਆਰਾ ਕੀਤੀ ਜਾਵੇਗੀ | ਉਪਾਧਿਆਇ ਅਮਨੇ ਮਹੰਤ ਸ਼ੇਵਲੀਕਰ ਬਾਬਾ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ | ਪ੍ਰੋਗਰਾਮ 'ਚ ਸੰਕੀਰਤਨ, ਪ੍ਰਵਚਨ, ਮੰਗਲਾਆਰਤੀ, ਸਨਮਾਨ ਸਮਾਰੋਹ, ਅੰਨਦਾਨ, ਕਿ੍ਸ਼ਨ ਲੀਲਾ 'ਤੇ ਨਾਟਕ, ਝੰਡਾ ਲਹਿਰਾਉਣਾ, ਪ੍ਰਾਸਚਿਤ, ਅਭਿਸ਼ੇਕ, ਵਿਦਾਇਗੀ ਸਮਾਰੋਹ ਅਤੇ ਪੰਚਵਤਾਰ ਮਹੋਤਸਵ ਸ਼ਾਮਿਲ ਹਨ | ਮਹਾਨੁਭਾਵ ਸੰਪਰਦਾ ਦੇ ਆਚਾਰੀਆ ਅਤੇ ਰਾਜਨੀਤਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਸਮਾਗਮ ਨੂੰ ਸ਼ਿਰਕਤ ਕਰਨਗੀਆਂ | ਇਸ ਮੌਕੇ ਮੰਦਰ ਦੀ ਮੁੱਖ ਸੇਵਾਦਾਰ ਅੰਜਨਾ ਲੂਥਰਾ, ਨੀਲਮ ਮਹਾਜਨ, ਕੀਮਤੀ ਲਾਲ ਗੁਲਾਟੀ, ਦੇਵ ਦਾਸ ਬਾਵਾ ਲਲਿਤ ਚੋਪੜਾ, ਸ਼ੁਭ ਸਰੀਨ, ਅਮਿਤ ਸ਼ਿੰਗਾਰੀ, ਗੌਤਮ ਸਰੀਨ, ਅਰੁਣ ਚੌਹਾਨ, ਅਤੇ ਹੋਰ ਸ਼ਰਧਾਲੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯਾਦਵਿੰਦਰਾ ਪਬਲਿਕ ਹਾਈ ਸਕੂਲ ਲਿੰਕ ਰੋਡ ਸੁਲਤਾਨਵਿੰਡ ਵਿਖੇ ਸਪੋਰਟਸ ਦਿਵਸ ਮਨਾਇਆ <br/> ਅਗਲੀ ਖ਼ਬਰ ਪਿ੍ੰਸੀਪਲ ਡਾ. ਪਜਨੀ ਐਸੋਸੀਏਸ਼ਨ ਆਫ਼ ਇੰਡੀਅਨ ਕਾਲਜ ਪਿ੍ੰਸੀਪਲਜ਼ ਦੀ ਮੁੜ ਬਣੀ ਉਪ ਪ੍ਰਧਾਨ
Ad Position 24