04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਮਾਜ ਦੀ ਤਰੱਕੀ ਦੀ ਕਹਾਣੀ ਦੇ ਸਭ ਤੋਂ ਪਹਿਲੇ ਅੱਖਰ ਇਕ ਅਧਿਆਪਕ ਦੀ ਕਲਾਸ ’ਚ ਲਿਖੇ ਜਾਂਦੇ ਹਨ : ਡਾ. ਜਗਨੂਪ ਕੌਰ

ਅੰਮ੍ਰਿਤਸਰ, 4 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜਦੋਂ ਇਕ ਅਧਿਆਪਕ ਕਿਸੇ ਬੱਚੇ ਦੇ ਹੱਥ ’ਚ ਕਲਮ ਦਿੰਦਾ ਹੈ, ਤਾਂ ਉਹ ਸਿਰਫ਼ ਅੱਖਰ ਲਿਖਣ ਦੀ ਸ਼ੁਰੂਆਤ ਨਹੀਂ ਕਰਦਾ ਬਲਕਿ ਉਹ ਇਕ ਨਵੀਂ ਜ਼ਿੰਦਗੀ ਦੀ ਇਬਾਰਤ ਲਿਖਣ ਦਾ ਆਗਾਜ਼ ਕਰਦਾ ਹੈ। ਕੌਮੀ ਅਧਿਆਪਕ ਦਿਵਸ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਡਾ.

Ad Position 21
repet_subhas-goyals [Copy P29]
ਡਾਕਟਰ ਜਗਨੂਪ ਕੌਰ 05-09-2026
ਅੰਮ੍ਰਿਤਸਰ, 4 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਜਦੋਂ ਇਕ ਅਧਿਆਪਕ ਕਿਸੇ ਬੱਚੇ ਦੇ ਹੱਥ ’ਚ ਕਲਮ ਦਿੰਦਾ ਹੈ, ਤਾਂ ਉਹ ਸਿਰਫ਼ ਅੱਖਰ ਲਿਖਣ ਦੀ ਸ਼ੁਰੂਆਤ ਨਹੀਂ ਕਰਦਾ ਬਲਕਿ ਉਹ ਇਕ ਨਵੀਂ ਜ਼ਿੰਦਗੀ ਦੀ ਇਬਾਰਤ ਲਿਖਣ ਦਾ ਆਗਾਜ਼ ਕਰਦਾ ਹੈ। ਕੌਮੀ ਅਧਿਆਪਕ ਦਿਵਸ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਡਾ. ਜਗਨੂਪ ਕੌਰ ਸ. ਸ. ਸ. ਸਕੂਲ ਭਗਤਾਂਵਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਕਰਦਿਆ ਕਿਹਾ ਕਿ ਸਮਾਜ ਦੀ ਤਰੱਕੀ ਦੀ ਕਹਾਣੀ ਸਿਰਫ਼ ਵੱਡੀਆਂ ਇਮਾਰਤਾਂ, ਨਵੀਆਂ ਤਕਨੀਕਾਂ ਜਾਂ ਆਰਥਿਕ ਵਿਕਾਸ ਨਾਲ ਨਹੀਂ ਲਿਖੀ ਜਾਂਦੀ। ਇਸ ਕਹਾਣੀ ਦੇ ਸਭ ਤੋਂ ਪਹਿਲੇ ਅੱਖਰ ਇਕ ਅਧਿਆਪਕ ਦੀ ਕਲਾਸ ’ਚ ਲਿਖੇ ਜਾਂਦੇ ਹਨ। ਉਹ ਕਲਾਸ, ਜਿਥੇ ਇਕ ਨਿੱਕਾ ਜਿਹਾ ਮਨ ਸੁਪਨੇ ਦੇਖਣਾ ਸਿੱਖਦਾ ਹੈ, ਸਵਾਲ ਪੁੱਛਣਾ ਸਿੱਖਦਾ ਹੈ ਅਤੇ ਹੌਲੀ-ਹੌਲੀ ਆਪਣੇ ਭਵਿੱਖ ਨੂੰ ਪਛਾਣਨਾ ਸ਼ੁਰੂ ਕਰਦਾ ਹੈ। ਇਸੇ ਲਈ ਅਧਿਆਪਕ ਨੂੰ ਸਮਾਜ ਦਾ ਸ਼ਿਲਪਕਾਰ ਕਿਹਾ ਜਾਂਦਾ ਹੈ। ਇਕ ਸ਼ਿਲਪਕਾਰ ਜਿਵੇਂ ਬੇਤਰਤੀਬ ਪੱਥਰ ਵਿਚੋਂ ਇਕ ਸੁੰਦਰ ਮੂਰਤ ਦੀ ਸੰਭਾਵਨਾ ਵੇਖ ਲੈਂਦਾ ਹੈ, ਉਸੇ ਤਰ੍ਹਾਂ ਇਕ ਸੱਚਾ ਅਧਿਆਪਕ ਵੀ ਵਿਦਿਆਰਥੀ ਦੀਆਂ ਅੱਖਾਂ ਵਿਚ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਸਨੂੰ ਨਿਖਾਰਨ ਦਾ ਯਤਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤਕਨਾਲੋਜੀ ਦੇ ਯੁੱਗ ਵਿਚ ਜਾਣਕਾਰੀ ਦੇ ਸਰੋਤ ਬੇਅੰਤ ਹੋ ਚੁੱਕੇ ਹਨ। ਇੰਟਰਨੈੱਟ ਅਤੇ ਡਿਜੀਟਲ ਮਾਧਿਅਮਾਂ ਨੇ ਗਿਆਨ ਤੱਕ ਪਹੁੰਚ ਆਸਾਨ ਕਰ ਦਿੱਤੀ ਹੈ, ਪਰ ਸਹੀ ਅਤੇ ਗਲਤ ’ਚ ਫ਼ਰਕ ਕਰਨ ਦੀ ਸੂਝ, ਤਰਕਸ਼ੀਲ ਸੋਚ ਅਤੇ ਮਨੁੱਖੀ ਮੁੱਲਾਂ ਦੀ ਸਮਝ ਪੈਦਾ ਕਰਨ ’ਚ ਅਧਿਆਪਕ ਦੀ ਭੂਮਿਕਾ ਅਜੇ ਵੀ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ’ਤੇ ਸਿਰਫ਼ ਫੁੱਲ, ਤੋਹਫ਼ੇ ਜਾਂ ਸ਼ੁੱਭਕਾਮਨਾਵਾਂ ਦੇਣਾ ਹੀ ਕਾਫ਼ੀ ਨਹੀਂ। ਅਧਿਆਪਕ ਵਲੋਂ ਦਿੱਤੇ ਗਿਆਨ, ਸੰਸਕਾਰ ਅਤੇ ਜੀਵਨ-ਮੁੱਲਾਂ ਨੂੰ ਆਪਣੇ ਆਚਰਨ ਵਿਚ ਉਤਾਰਨਾ ਹੀ ਉਸ ਲਈ ਸਭ ਤੋਂ ਵੱਡਾ ਸਨਮਾਨ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਸੈਨੇਟ ਚੋਣਾਂ ਦੇ ਸੰਬੰਧ ’ਚ ਡਾ. ਸੁਖਦੇਵ ਸਿੰਘ ਸਿਰਸਾ ਦੇ ਹੱਕ ’ਚ ਵਿਰਸਾ ਵਿਹਾਰ ’ਚ ਬੈਠਕ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਦਾ ਸ਼ਹੀਦੀ ਜੋੜ ਮੇਲਾ 6-7 ਸਤੰਬਰ ਨੂੰ ਕਰਵਾਇਆ ਜਾਵੇਗਾ
Ad Position 24