04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹੁਣ ਤਾਂ ਟੁੱਟੀਆਂ ਸੜਕਾਂ ਤੋਂ ਲੰਘਦੇ ਸੈਲਾਨੀ ਕਹਿੰਦੇ ਹਨ ‘ਇਹ ਹੈ ਅੰਮ੍ਰਿਤਸਰ ਸ਼ਹਿਰ’ ਨੇੜੇ ਭਵਿੱਖ ’ਚ ਵੀ ਦਿਖਾਈ ਨਹੀਂ ਦੇ ਰਿਹਾ ਸ਼ਹਿਰ ’ਚ ਨਵੀਆਂ ਸੜਕ ਬਣਾਉਣ ਦਾ ਕੰਮ

ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ)-ਸਥਾਨਕ 15 ਲੱਖ ਦੇ ਕਰੀਬ ਲੋਕਾਂ ਦੀ ਆਵਾਜਾਈ ਦਾ ਭਾਰ ਇੱਥੋਂ ਦੀਆਂ ਸੜਕਾਂ ’ਤੇ ਹੋਣ ਦੇ ਨਾਲ -ਨਾਲ ਬਾਹਰੋਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਗਰੀ ਹੋਣ ਕਰਕੇ ਇੱਥੇ ਦੂਸਰੇ ਸ਼ਹਿਰਾਂ ਤੋਂ ਵੀ ਆਉਣ ਵਾਲੇ 2 ਲੱਖ ਦੇ ਕਰੀਬ ਹੋਰ ਲੋਕਾਂ ਦੀ ਆਵਾਜਾਈ ਦਾ ਭਾਰ ਇੱਥੋਂ ਦੀਆਂ ਸੜਕਾਂ ’ਤੇ ਪੈ ਰਿਹਾ ਹੈ ਪਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਇਸ ਕਦਰ ਮੰਦੀ ਹੋਈ ਪਈ ਕਿ ਜਿਸ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਕੌਮਾਂਤਰੀ ਪ੍ਰਸਿੱਧੀ ਵਾਲਾ ਸ਼ਹਿਰ ਹੈ। ਸੜਕਾਂ ਦੀ ਹਾਲਤ ਕਿਸੇ ਪਛੜੇ ਕਸਬੇ ਜਾ ਸਰਹੱਦੀ ਇਲਾਕਿਆਂ ਦੇ ਨਾਲੋਂ ਵੀ ਪਤਲੀ ਹੈ।

Ad Position 21
repet_subhas-goyals [Copy P29]
ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਸੜਕ ’ਤੇ ਪਏ ਟੋਏ ਅਤੇ ਭੰਡਾਰੀ ਪੁਲ ’ਤੇ ਟੁੱਟੀ ਸੜਕ। ਤਸਵੀਰਾਂ : ਹਰਜੀਤ ਸਿੰਘ 05-09-2026
ਅੰਮ੍ਰਿਤਸਰ, 4 ਸਤੰਬਰ (ਹਰਮਿੰਦਰ ਸਿੰਘ)-ਸਥਾਨਕ 15 ਲੱਖ ਦੇ ਕਰੀਬ ਲੋਕਾਂ ਦੀ ਆਵਾਜਾਈ ਦਾ ਭਾਰ ਇੱਥੋਂ ਦੀਆਂ ਸੜਕਾਂ ’ਤੇ ਹੋਣ ਦੇ ਨਾਲ -ਨਾਲ ਬਾਹਰੋਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਗਰੀ ਹੋਣ ਕਰਕੇ ਇੱਥੇ ਦੂਸਰੇ ਸ਼ਹਿਰਾਂ ਤੋਂ ਵੀ ਆਉਣ ਵਾਲੇ 2 ਲੱਖ ਦੇ ਕਰੀਬ ਹੋਰ ਲੋਕਾਂ ਦੀ ਆਵਾਜਾਈ ਦਾ ਭਾਰ ਇੱਥੋਂ ਦੀਆਂ ਸੜਕਾਂ ’ਤੇ ਪੈ ਰਿਹਾ ਹੈ ਪਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਇਸ ਕਦਰ ਮੰਦੀ ਹੋਈ ਪਈ ਕਿ ਜਿਸ ਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਕੌਮਾਂਤਰੀ ਪ੍ਰਸਿੱਧੀ ਵਾਲਾ ਸ਼ਹਿਰ ਹੈ। ਸੜਕਾਂ ਦੀ ਹਾਲਤ ਕਿਸੇ ਪਛੜੇ ਕਸਬੇ ਜਾ ਸਰਹੱਦੀ ਇਲਾਕਿਆਂ ਦੇ ਨਾਲੋਂ ਵੀ ਪਤਲੀ ਹੈ। ਇੱਥੋਂ ਤੱਕ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਦੇ ਆਲ਼ੇ ਦੁਆਲੇ ਦੇ ਇਲਾਕਿਆਂ ’ਚ ਸੜਕਾਂ ਟੁੱਟੀਆਂ ਹੋਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਬਾਹਰੋਂ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਦੇ ਮੂੰਹ ’ਚੋਂ ਆਪ ਮੁਹਾਰੇ ਹੀ ਨਿਕਲ ਆਉਂਦਾ ਹੈ ‘ਇਹ ਹੈ ਅੰਮ੍ਰਿਤਸਰ ਸ਼ਹਿਰ’। ਸ਼ਹਿਰ ਦੀਆਂ ਸੜਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਸੜਕਾਂ ’ਤੇ ਪਏ ਟੋਏ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ ਹਨ। ਖ਼ਾਸ ਕਰਕੇ ਬਰਸਾਤਾਂ ਤੋਂ ਬਾਅਦ ਤਾਂ ਸੜਕਾਂ ਦੀ ਹਾਲਤ ਹੋਰ ਵੀ ਮੰਦੀ ਹੋ ਗਈ ਹੈ। ਇਸ ਵੇਲੇ ਕੌਂਸਲਰਾਂ ਦੀਆਂ ਵਾਰਡਾਂ ਵਿਚ ਤਾਂ ਸੜਕਾਂ ਬਣ ਰਹੀਆਂ ਹਨ ਪਰ ਮੁੱਖ ਸੜਕਾਂ ਦੀ ਤਰਸਯੋਗ ਹਾਲਤ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਜਾ ਰਿਹਾ। ਨਗਰ ਨਿਗਮ ਵਲੋਂ ਸੜਕਾਂ ਬਣਾਉਣ ਸੰਬੰਧੀ ਪਿਛਲੇ ਸਮੇਂ ਵਿਚ ਕਰੋੜਾਂ ਰੁਪਏ ਦੇ ਟੈਂਡਰ ਲਗਾਏ ਗਏ ਸਨ ਪਰ ਉਨ੍ਹਾਂ ਟੈਂਡਰਾਂ ਦੀ ਪ੍ਰਕਿਰਿਆ ਪੂਰੀ ਨਾ ਹੋਣ ਕਰਕੇ ਉਹ ਨੇਪਰੇ ਨਹੀਂ ਚੜ ਸਕੇ। ਹੁਣ ਆਉਣ ਵਾਲੇ ਸਮੇਂ ਵਿਚ ਮੁੱਖ ਸੜਕਾਂ ਨਵੀਆਂ ਬਣਨ ਦੀ ਸੰਭਾਵਨਾ ਲਗਭਗ ਨਾ ਦੇ ਬਰਾਬਰ ਹੈ ਪਰ ਕੰਮ ਚਲਾਉਣ ਲਈ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ’ਤੇ ਪੈਚ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਨਿਗਮ ਕੋਲ ਇਸ ਵੇਲੇ ਹੋਰ ਕੋਈ ਦੂਸਰਾ ਹੱਲ ਨਹੀਂ ਲੱਭ ਰਿਹਾ। ਸ਼ਹਿਰ ਦੀਆਂ ਮੁੱਖ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਭੰਡਾਰੀ ਪੁਲ , ਐਲੀਵੇਟਿਡ ਰੋਡ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਸਾਹਮਣੇ, ਬੱਸ ਅੱਡੇ ਦੇ ਆਲੇ ਦੁਆਲੇ, ਸੁਲਤਾਨਵਿੰਡ ਰੋਡ, ਰਾਮ ਤਲਾਈ , ਹੁਸੈਨਪੁਰਾ ਚੌਕ ਤੋਂ ਤਹਿਸੀਲ ਪੁਰਾ ਚੌਕ, ਚਮਰੰਗ ਰੋਡ, 100 ਫੁੱਟ ਰੋਡ, ਤਰਨਤਾਰਨ ਰੋਡ, ਮਜੀਠਾ ਰੋਡ ਬਾਈਪਾਸ, ਇਸਲਾਮਾਬਾਦ, ਸਮੇਤ ਸ਼ਹਿਰ ਦੀਆਂ ਵਧੇਰੇ ਕਰਕੇ ਮੁੱਖ ਸੜਕਾਂ ਦੀ ਹਾਲਤ ਤਰਸਯੋਗ ਹੈ। ਸੜਕਾਂ ਦੇ ਵਿਚਕਾਰ ਪਏ ਟੋਏ ਨਿੱਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਬਰਸਾਤਾਂ ਤੋਂ ਪਹਿਲਾਂ ਜਿਹੜੇ ਛੋਟੇ ਸਨ ਉਨ੍ਹਾਂ ਦਾ ਆਕਾਰ ਕਈ ਗੁਣਾ ਹੋਰ ਵੱਧ ਗਿਆ ਹੈ। ਕਈ ਸੜਕਾਂ ’ਤੇ ਲੰਘਣਾ ਹਾਦਸਿਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਇਸ ਸੰਬੰਧ ਵਿਚ ਨਿਗਮ ਦੇ ਇਕ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਨਾਂਅ ਸਾਹਮਣੇ ਨਾ ਲਿਆਉਣ ਦੀ ਸ਼ਰਤ ’ ਤੇ ਦੱਸਿਆ ਕਿ ਇਸ ਵੇਲੇ ਸ਼ਹਿਰ ਦੀਆਂ ਵਾਰਡਾਂ ਵਿਚ ਕੌਂਸਲਰਾਂ ਦੀਆ ਗਲੀਆਂ ਨਾਲੀਆਂ ਦਾ ਕੰਮ ਹੋ ਰਿਹਾ ਹੈ ਮੁੱਖ ਸੜਕਾਂ ਦਾ ਨਿਰਮਾਣ ਕਾਰਜ ਬੰਦ ਪਿਆ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਜਲਦ ਹੀ ਪੈਚ ਵਰਕ ਦਾ ਕੰਮ ਕਰਕੇ ਟੋਇਆਂ ਨੂੰ ਭਰਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਕ੍ਰਿਸ਼ਨ ਜਨਮ ਅਸ਼ਟਮੀ ਲਾਹੌਰ ਦੇ ਕ੍ਰਿਸ਼ਨਾ ਮੰਦਰ ’ਚ ਵਿਸ਼ੇਸ਼... ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24