ਚੱਬਾ, 21 ਫਰਵਰੀ (ਜੱਸਾ ਅਣਜਾਣ)-ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ ਆਰੰਭੇ ਸੰਘਰਸ਼ ਦੌਰਾਨ ਸ਼ਹੀਦ ਹੋਏ ਭਾਈ ਸੁਖਦੇਵ ਸਿੰਘ ਚੱਬਾ ਬੱਬਰ ਤੇ ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਪਿੰਡ ਚੱਬਾ ਦੇ ਸ਼ਹੀਦ ਹੋਏ ਸ਼ਹੀਦ ਭਾਈ ਦਲਵਿੰਦਰ ਸਿੰਘ, ਸ਼ਹੀਦ ਭਾਈ ਗੁਰਮੱਖ ਸਿੰਘ, ਸ਼ਹੀਦ ਭਾਈ ਭਗਵਾਨ ਸਿੰਘ, ਸ਼ਹੀਦ ਭਾਈ ਪਰਮਜੀਤ ਸਿੰਘ ਅਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਮਾਗਮ ਮਨਾਉਣ ਸੰਬੰਧੀ ਪਿੰਡ ਵਾਸੀਆਂ ਦੀ ਇੱਕਤਰਤਾ ਹੋਈ | ਜਿਸ ਸਰਪੰਚ ਪ੍ਰਤਾਪ ਸਿੰਘ ਚੱਬਾ, ਇਕੱਤਰਤਾ ਉਪਰੰਤ ਭਾਈ ਦਿਲਬਾਗ ਸਿੰਘ ਭੋਲਾ ਨੇ ਦੱਸਿਆ ਕਿ ਸ਼ਹੀਦਾਂ ਦੀ ਯਾਦ ਵਿਚ 26 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 28 ਫਰਵਰੀ ਨੂੰ ਭੋਗ ਪੈਣ ਉਪਰੰਤ ਵਿਸ਼ਾਲ ਦੀਵਾਨ ਸੱਜਣਗੇ | ਜਿਸ ਸੰਤ ਮਹਾਂਪੁਰਸ਼, ਸਿੰਘ ਸਾਹਿਬਾਨ, ਪੰਥ ਦੇ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਵੀ ਹਾਜ਼ਰੀਆਂ ਭਰਨਗੇ | ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਗਰੀਬ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ ਤੇ ਵਰਤੋਂ ਲਈ ਘਰੇਲੂ ਸਾਮਾਨ ਵੀ ਦਿੱਤਾ ਜਾਵੇਗਾ | ਇਸ ਇੱਕਤਰਤਾ ਵਿਚ ਸਰਪੰਚ ਪ੍ਰਤਾਪ ਸਿੰਘ, ਭੁਪਿੰਦਰ ਸਿੰਘ ਕੈਨੇਡਾ, ਅੰਗਰੇਜ ਸਿੰਘ ਨੰਬਰਦਾਰ, ਹਰਪਾਲ ਸਿੰਘ ਪੰਚ, ਡਾ. ਸ਼ਰਨਜੀਤ ਸਿੰਘ, ਹਰਪਾਲ ਸਿੰਘ ਪੰਚ, ਪ੍ਰਧਾਨ ਗੁਰਚਰਨ ਸਿੰਘ, ਬਲਬੀਰ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਸਾਬਕਾ ਸਰਪੰਚ ਤੇਜਪ੍ਰਤਾਪ ਸਿੰਘ, ਨਿਰਵੈਰ ਸਿੰਘ, ਜਰਨੈਲ ਸਿੰਘ ਫੌਜੀ, ਗੁਰਮੀਤ ਸਿੰਘ ਕੈਨੇਡਾ, ਰਜਿੰਦਰ ਸਿੰਘ ਸਾਂਈ, ਗੁਰਬੀਰ ਸਿੰਘ, ਬਲਦੇਵ ਸਿੰਘ, ਰਵੇਲ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਹਰਪਾਲ ਸਿੰਘ ਮੈਗਾ ਮਾਰਟ, ਹਰਪਾਲ ਸਿੰਘ ਪੰਚ, ਰਣਜੀਤ ਸਿੰਘ ਨੰਬਰਦਾਰ, ਕੁਲਜੀਤ ਸਿੰਘ ਪੰਚ, ਅਮਨਦੀਪ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ ਫੌਜੀ, ਸਰਮੈਲ ਸਿੰਘ, ਸੁਖਦੇਵ ਸਿੰਘ ਫੌਜੀ, ਅਮਰਬੀਰ ਸਿੰਘ, ਸਤਨਾਮ ਸਿੰਘ, ਬੱਬੂ ਪਹਿਲਵਾਨ, ਸਿਮਰਜੀਤ ਸਿੰਘ, ਕਾਬਲ ਸਿੰਘ, ਰੇਸ਼ਮ ਸਿੰਘ, ਗੁਰਬੀਰ ਸਿੰਘ, ਜਗਜੀਤ ਸਿੰਘ ਫੌਜੀ, ਮਨਜੀਤ ਸਿੰਘ, ਸੁਰਜੀਤ ਸਿੰਘ, ਰਮਨ ਸਿੰਘ, ਸਿਮਰਜੀਤ ਸਿੰਘ, ਬੱਗਾ ਸਿੰਘ, ਬੂਟਾ ਸਿੰਘ, ਰਵੇਲ ਸਿੰਘ, ਕੁਲਜੀਤ ਸਿੰਘ ਪੰਡੋਰੀ, ਰਛਪਾਲ ਸਿੰਘ, ਅਮਰਬੀਰ ਸਿੰਘ, ਮਨਜੀਤ ਸਿੰਘ, ਜਗਜੀਤ ਸਿੰਘ, ਬਲਦੇਵ ਸਿੰਘ, ਗੁਰਬੀਰ ਸਿੰਘ, ਰਜਿੰਦਰ ਸਿੰਘ ਸਾਂਈ, ਰਣਜੀਤ ਸਿੰਘ ਫੌਜੀ, ਰੇਸ਼ਮ ਸਿੰਘ ਫੌਜੀ, ਰਮਨ ਸਿੰਘ, ਕਸਮੀਰ ਸਿੰਘ, ਦਿਆਲ ਸਿੰਘ ਆਦਿ ਸ਼ਾਮਿਲ ਸਨ |