07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀ ਹਨੂੰਮਾਨ ਧਾਮ ਵਿਖੇ ਬ੍ਰਹਮ ਮੂਰਤੀਆਂ ਦਾ ਪ੍ਰਾਣ-ਪ੍ਰਤੀਸ਼ਠਾ ਮਹਾਂ ਉਤਸਵ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਨੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਵਿਖੇ ਬਣਾਏ ਸ੍ਰੀ ਹਨੂੰਮਾਨ ਧਾਮ ਵਿਖੇ ਭਗਵਾਨ ਹਨੂੰਮਾਨ ਦੀਆਂ ਬ੍ਰਹਮ ਮੂਰਤੀਆਂ ਦਾ ਪ੍ਰਾਣ-ਪ੍ਰਤੀਸ਼ਠਾ ਮਹਾਂ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਸਮਾਰੋਹ ਦੀ ਪ੍ਰਧਾਨਗੀ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ, ਸਰਪ੍ਰਸਤ ਅਨਿਲ ਮਹਿਰਾ ਅਤੇ ਚੇਅਰਮੈਨ ਅਨੁਜ ਸਿੱਕਾ ਨੇ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਰਮਾਕਾਂਤ ਸ਼ਾਸਤਰੀ ਅਤੇ ਉਨ੍ਹਾਂ ਦੇ ਵਿਦਵਾਨ ਪੰਡਿਤਾਂ ਦੀ ਟੀਮ ਦੁਆਰਾ ਸਰਪ੍ਰਸਤਾਂ ਨਾਲ ਰਸਮੀ ਪੂਜਾ ਕਰਨ ਨਾਲ ਹੋਈ | ਇਸ ਦੌਰਾਨ ਗਾਇਕਾਂ ਬੰਸੀ ਮਹਿਕ, ਰੋਹਿਤ ਅਰੋੜਾ ਅਤੇ ਗੋਪਾਲ ਨੇ ਕੀਰਤਨ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ | ਪੋ੍ਰਗਰਾਮ 'ਚ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਮੇਅਰ ਜਤਿੰਦਰ ਸਿੰਘ ਭਾਟੀਆ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਅਤੇ ਸ੍ਰੀ ਦੁਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਟਰੱਸਟ ਦੇ ਸਰਪ੍ਰਸਤ ਅਨਿਲ ਮਹਿਰਾ, ਵਾਈਸ ਚੇਅਰਮੈਨ ਨਵਲ ਕਿਸ਼ੋਰ, ਜਨਰਲ ਸਕੱਤਰ ਆਦੇਸ਼ ਮਹਿਰਾ, ਸਕੱਤਰ ਸੰਜੀਵ ਖੰਨਾ, ਕਾਨੂੰਨੀ ਸਲਾਹਕਾਰ ਰਣਬੀਰ ਕੌਸ਼ਲ, ਮੈਨੇਜਰ ਅਮਿਤ ਸੇਠ, ਵਾਈਸ ਚੇਅਰਮੈਨ ਰਾਜੇਸ਼ ਮਹਿਰਾ, ਕੈਸ਼ੀਅਰ ਰਮੇਸ਼ ਖੰਨਾ, ਸਹਾਇਕ ਕੈਸ਼ੀਅਰ ਮੁਨੀਸ਼ ਸੇਠ, ਪ੍ਰੈਸ ਸਕੱਤਰ ਮਨੋਜ ਜੈਨ, ਸੁਰੇਂਦਰ ਅਰੋੜਾ, ਸੰਦੀਪ ਕਪੂਰ, ਲਲਿਤ ਮਲਹਨ ਸਮੇਤ ਵੱਡੀ ਗਿਣਤੀ 'ਚ ਸ਼ਰਧਾਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਹਮਣਾ ਅਗਲੀ ਖ਼ਬਰ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਰਿਸ਼ੀਬੋਧ ਉਤਸਵ (ਸ਼ਿਵਰਾਤਰੀ) 'ਤੇ ਲੰਗਰ ਲਗਾਇਆ <br/>
Ad Position 24