07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਰਿਸ਼ੀਬੋਧ ਉਤਸਵ (ਸ਼ਿਵਰਾਤਰੀ) 'ਤੇ ਲੰਗਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)- ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਅੰਮਿ੍ਤਸਰ ਵਿਖੇ ਕਾਰਜਕਾਰੀ ਪ੍ਰਧਾਨ ਅਤੇ ਵੈਦਿਕ ਬੁਲਾਰੇ ਡਾ. ਪਵਨ ਕੁਮਾਰ ਤਿ੍ਪਾਠੀ ਦੀ ਅਗਵਾਈ ਹੇਠ ਰਿਸ਼ੀਬੋਧ ਉਤਸਵ 'ਤੇ ਲੰਗਰ ਲਗਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਜਿਸ 'ਚ ਆਰੀਆ ਸਮਾਜ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਤੌਰ 'ਤੇ ਆਹੂਤੀਆਂ ਦਿੱਤੀਆਂ | ਡਾ. ਪਵਨ ਕੁਮਾਰ ਤਿ੍ਪਾਠੀ ਨੇ ਆਰੀਆ ਸਮਾਜ ਅਤੇ ਰਿਸ਼ੀ ਦਯਾਨੰਦ ਸਰਸਵਤੀ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਜਨਰਲ ਸਕੱਤਰ ਪਵਨ ਟੰਡਨ, ਬਲਰਾਜ ਜੂਲੀ, ਵਿਦਿਆਸਾਗਰ, ਆਚਾਰੀਆ ਪਵਨ ਸ਼ਰਮਾ, ਪਿ੍ੰਸੀਪਲ ਅਨੀਤਾ, ਹੇਮਰਾਜ ਸ਼ਾਸਤਰੀ, ਮੁਕੇਸ਼ ਸ਼ਾਸਤਰੀ, ਤੇਜ ਨਾਰਾਇਣ ਸ਼ਾਸਤਰੀ, ਨਿਰੰਜਨ ਦੇਵ ਸਮੇਤ ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਨੂੰਮਾਨ ਧਾਮ ਵਿਖੇ ਬ੍ਰਹਮ ਮੂਰਤੀਆਂ ਦਾ ਪ੍ਰਾਣ-ਪ੍ਰਤੀਸ਼ਠਾ ਮਹਾਂ ਉਤਸਵ ਮਨਾਇਆ <br/> ਅਗਲੀ ਖ਼ਬਰ ਉਪ ਕੁਲਪਤੀ ਡਾ. ਕਰਮਜੀਤ ਸਿੰਘ 'ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ' ਨਾਲ ਸਨਮਾਨਿਤ
Ad Position 24