04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਮੁਗ਼ਲਾਣੀਕੋਟ ਦੀ ਇਕ ਵਿਆਹੁਤਾ ਔਰਤ ਨੇ ਗੁਆਂਢੀਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 23-02-2026
ਰਾਜਾਸਾਂਸੀ, 22 ਫਰਵਰੀ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦਿਹਾਤੀ ਦੇ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੁਗ਼ਲਾਣੀ ਕੋਟ ਦੀ ਇਕ ਵਿਆਹੁਤਾ ਔਰਤ ਗੁਰਜੀਤ ਕੌਰ ਨੇ ਗੁਆਂਢੀਆਂ ਵਲੋਂ ਲਗਾਤਾਰ ਤੰਗ ਪ੍ਰੇਸ਼ਾਨ, ਗੰਦੇ ਬੋਲ ਤੇ ਜ਼ਲੀਲ ਕਰਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਗਈ, ਜਦੋਂ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਕਤ ਔਰਤ ਵਲੋਂ ਇਕ ਖੁਦਕੁਸ਼ੀ ਸੰਬੰਧੀ ਨੋਟ ਪੱਤਰ ਵੀ ਲਿਖਿਆ ਗਿਆ ਜਿਸ ਵਿਚ ਖੁਦਕੁਸ਼ੀ ਕਰਨ ਦਾ ਕਾਰਨ ਗੁਆਂਢ ਪਰਿਵਾਰ ਦੱਸਿਆ ਗਿਆ | ਜਾਣਕਾਰੀ ਅਨੁਸਾਰ ਪੁਲਿਸ ਇਸ ਉਕਤ ਆਤਮ ਹੱਤਿਆ ਮਾਮਲੇ ਚ ਤਿੰਨ ਵਿਅਕਤੀਆਂ ਤੇ ਚਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਖ਼ਿਲਾਫ਼ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ | ਜਦੋਂ ਕਿ ਉਕਤ ਔਰਤ ਦੇ ਪੇਕੇ ਤੇ ਸਹੁਰੇ ਪਰਿਵਾਰ ਸਮੇਤ ਪਤੀ ਵਲੋਂ ਪੁਲਿਸ ਉੱਚ ਅਧਿਕਾਰੀਆਂ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ, ਜੋ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਫਰਾਰ ਹਨ | ਇਸ ਸੰਬੰਧੀ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਥਾਣੇਦਾਰ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਿ੍ਤਕ ਔਰਤ ਗੁਰਜੀਤ ਕੌਰ ਦੇ ਪਤੀ ਗੁਰਮੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮੁਗ਼ਲਾਣੀ ਕੋਟ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਧਰਮ ਪਤਨੀ ਗੁਰਜੀਤ ਕੌਰ (35) ਜੋ ਘਰੇਲੂ ਕੰਮ ਕਰਦੀ ਸੀ, ਤੇ ਉਨ੍ਹਾਂ ਦੇ ਦੋ ਬੱਚੇ ਹਨ, ਜਿਸ ਨੂੰ ਗੁਆਂਢ ਰਹਿੰਦੇ ਦਿਲਬਾਗ ਸਿੰਘ ਉਰਫ ਬੰਟੀ, ਮਨਪ੍ਰੀਤ ਕੌਰ, ਜੈਸਮੀਨ ਕੌਰ, ਪੰਜਾਬ ਸਿੰਘ, ਸੰਦੀਪ ਕੌਰ, ਦਲਜੀਤ ਕੌਰ ਅਤੇ ਗੁਰਪਾਲ ਸਿੰਘ ਸਾਰੇ ਵਾਸੀ ਮੁਗ਼ਲਾਣੀ ਕੋਟ, ਇਹ ਮੈਨੂੰ ਅਤੇ ਮੇਰੀ ਘਰਵਾਲੀ ਨੂੰ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸੀ | ਬੀਤੇ ਦਿਨ ਵੀ ਉਨ੍ਹਾਂ ਨੇ ਸਾਡੇ ਘਰ ਆ ਕੇ ਗਾਲੀ ਗਲੋਚ ਕੀਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੇਰੀ ਪਤਨੀ ਨੂੰ ਕਹਿਣ ਲੱਗੇ ਕਿ ਅਸੀਂ ਤੈਨੂੰ ਬਾਹਰ ਜਾਂਦੀ ਨੂੰ ਘੇਰਨਾ ਹੈ ਅਤੇ ਇਸ ਗੱਲ ਤੋਂ ਮੇਰੀ ਘਰਵਾਲੀ ਬਹੁਤ ਪ੍ਰੇਸ਼ਾਨ ਸੀ | ਇਸ ਦੌਰਾਨ ਮੈਂ ਸਮਝਾਇਆ ਕਿ ਤੈਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਮੈ ਬਾਅਦ ਵਿਚ ਆਪਣੀ ਘਰਵਾਲੀ ਨੂੰ ਸਮਝਾ ਕੇ ਆਪਣੇ ਕੰਮ ਤੇ ਭੇਜ ਦਿੱਤਾ ਅਤੇ ਮੈਂ ਆਪਣੇ ਕੰਮ ਲਈ ਨੇੜਲੇ ਪਿੰਡ ਅਦਲੀਵਾਲ ਚਲਾ ਗਿਆ | ਇਸ ਤੋਂ ਬਾਅਦ ਮੇਰੀ ਪਤਨੀ ਵਲੋਂ ਜ਼ਹਿਰੀਲੀ ਚੀਜ਼ ਖਾ ਲਈ ਜਦੋਂ ਮੈਨੂੰ ਘਰ ਤੋਂ ਸੁਨੇਹਾ ਮਿਲਿਆ ਤਾਂ ਮੈਂ ਤੁਰੰਤ ਘਰ ਪਹੁੰਚਿਆ ਤੇ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੇ ਖੁਦਕੁਸ਼ੀ ਦਾ ਨੋਟ ਪੱਤਰ ਮੈਨੂੰ ਦਿੱਤਾ ਜਿਸ ਵਿਚ ਲਿਖਿਆ ਸੀ ਕਿ ਮੇਰੀ ਮੌਤ ਦਾ ਕਾਰਨ ਬੰਟੀ ਤੇ ਉਸ ਦਾ ਪਰਿਵਾਰ ਹੈ | ਇਸ ਉਪਰੰਤ ਉਹ ਦਮ ਤੋੜ ਗਈ | ਥਾਣੇਦਾਰ ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਦਿਲਬਾਗ ਸਿੰਘ ਉਰਫ ਬੰਟੀ ਪੁੱਤਰ ਗੁਰਪਾਲ ਸਿੰਘ, ਮਨਪ੍ਰੀਤ ਕੌਰ ਪਤਨੀ ਦਿਲਬਾਗ ਸਿੰਘ, ਜੈਸਮੀਨ ਕੌਰ ਪੁਤਰੀ ਦਿਲਬਾਗ ਸਿੰਘ, ਪੰਜਾਬ ਸਿੰਘ ਪੁੱਤਰ ਗੁਰਪਾਲ ਸਿੰਘ, ਸੰਦੀਪ ਕੌਰ ਪਤਨੀ ਪੰਜਾਬ ਸਿੰਘ, ਦਲਜੀਤ ਕੌਰ ਪਤਨੀ ਗੁਰਪਾਲ ਸਿੰਘ, ਗੁਰਪਾਲ ਸਿੰਘ ਪੁੱਤਰ ਤੇਜਾ ਸਿੰਘ ਵਾਸੀਆਨ ਮੁਗਲਾਨੀ ਕੋਟ ਵਿਰੁੱਧ ਥਾਣਾ ਧਾਰਾ 108 ਬੀ. ਐੱਨ. ਐੱਸ. ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ |

Ad Position 22
No active advertisement
ਪਿਛਲੀ ਖ਼ਬਰ 'ਦਾ ਸੈਕਰਡ ਅੰਮਿ੍ਤਸਰ 2026' ਸਮਾਗਮ ਦੇ ਦੂਜੇ ਦਿਨ ਸੰਗੀਤ, ਸੰਵਾਦ ਅਤੇ ਸੱਭਿਆਚਾਰਕ ਅਨੁਭਵਾਂ ਦਾ ਦਿਖਿਆ ਇਕ ਸ਼ਾਨਦਾਰ... ਅਗਲੀ ਖ਼ਬਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ 'ਗੁਰੂ ਦਾ ਸਚਿਆਰ ਸਿੱਖ' ਐਵਾਰਡ ਨਾਲ ਸਨਮਾਨਿਤ <br/>
Ad Position 24