ਅੰਮਿ੍ਤਸਰ, 22 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਭਵਨਜ਼ ਐੱਸ. ਐੱਲ. ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਹੇਠ ਕਲਾ ਵਾਟਿਕਾ ਕਲਾ ਅਤੇ ਸ਼ਿਲਪਕਾਰੀ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ ਮੁੱਖ ਮਹਿਮਾਨ ਸਨ ਅਤੇ ਰੋਟੇਰੀਅਨ ਗੁਰਜੀਤ ਸੇਖੋਂ ਵਿਸ਼ੇਸ਼ ਮਹਿਮਾਨ ਸਨ | ਉਨ੍ਹਾਂ ਦਾ ਸਵਾਗਤ ਸਕੂਲ ਦੇ ਪ੍ਰਧਾਨ, ਅਵਿਨਾਸ਼ ਮਹੇਂਦਰੂ, ਡਾਇਰੈਕਟਰ, ਡਾ. ਅਨੀਤਾ ਭੱਲਾ ਅਤੇ ਪਿ੍ੰਸੀਪਲ, ਸ੍ਰੀਮਤੀ ਸੋਨੀਆ ਸਹਿਦੇਵ ਨੇ ਕੀਤਾ | ਮਹਿਮਾਨਾਂ ਨੇ ਸਭ ਤੋਂ ਪਹਿਲਾਂ ਕਲਾ ਵਾਟਿਕਾ ਪ੍ਰਦਰਸ਼ਨੀ ਦਾ ਉਦਘਾਟਨ ਤੇ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਦੁਆਰਾ ਬਣਾਈ ਗਈ ਕਲਾਕਿ੍ਤੀ ਦੀ ਪ੍ਰਸ਼ੰਸਾ ਕੀਤੀ | ਵਿਦਿਆਰਥੀਆਂ ਨੇ ਕਲਾ ਵਾਟਿਕਾ ਨੂੰ ਜੂਟ ਬੈਗ, ਕੰਧ 'ਤੇ ਲਟਕਦੇ, ਫੁੱਲਦਾਨ, ਟੋਕਰੀਆਂ, ਦੀਆ ਸਟੈਂਡ, ਕੰਧ 'ਤੇ ਲਟਕਦੇ ਰੁਮਾਲ, ਮੈਟ, ਫੋਟੋ ਫਰੇਮ, ਸ਼ਗਨ ਕੀ ਥਾਲੀ ਅਤੇ ਕੁਸ਼ਨ ਕਵਰ ਨਾਲ ਸਜਾਇਆ | ਸ੍ਰੀ ਪੀ.ਡੀ. ਕੁਮਾਰ ਮੈਮੋਰੀਅਲ ਗਿਆਨਦੀਪ ਅਤੇ ਭਵਨ ਮੁਸਕਾਨ ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣੀਆਂ ਸ਼ਾਨਦਾਰ ਰਚਨਾਵਾਂ ਤਿਆਰ ਕੀਤੀਆਂ | ਪ੍ਰਧਾਨ ਅਵਿਨਾਸ਼ ਮਹੇਂਦਰੂ ਨੇ ਮਹਿਮਾਨਾਂ ਅਤੇ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ਵਿਦਿਆਰਥੀਆਂ ਦੀ ਕਲਾ ਨੂੰ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਹਰ ਮਨੁੱਖ 'ਚ ਇਕ ਛੁਪੀ ਹੋਈ ਪ੍ਰਤਿਭਾ ਹੁੰਦੀ ਹੈ, ਜਿਸਨੂੰ ਸਿਰਫ਼ ਸ਼ਾਂਤੀ ਨਾਲ ਹੀ ਖੋਜਿਆ ਜਾ ਸਕਦਾ ਹੈ | ਰੋਟੇਰੀਅਨ ਗੁਰਜੀਤ ਸੇਖੋਂ ਨੇ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੱਤੀ | ਮੁੱਖ ਮਹਿਮਾਨ ਸ੍ਰੀਮਤੀ ਪਿ੍ਯੰਕਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਸਿੱਖਣ ਲਈ ਕੋਈ ਉਮਰ ਸੀਮਾ ਨਹੀਂ ਹੁੰਦੀ, ਸਗੋਂ ਸਾਨੂੰ ਛੋਟੀਆਂ ਚੀਜ਼ਾਂ ਨਾਲ ਕੁਝ ਮਹਾਨ ਪ੍ਰਾਪਤ ਕਰਨ ਦੇ ਸੰਕਲਪ ਨੂੰ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਨੇ ਕਲਾ ਵਾਟਿਕਾ ਕਲਾ ਅਤੇ ਕਰਾਫਟ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਵਿਦਿਆਰਥੀਆਂ ਦੀ ਪ੍ਰਤਿਭਾ ਲਈ ਪ੍ਰਸ਼ੰਸਾ ਕੀਤੀ | ਪਿ੍ੰਸੀਪਲ ਸ੍ਰੀਮਤੀ ਸੋਨੀਆ ਸਹਿਦੇਵ ਨੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਲਾ ਰਾਹੀਂ ਹੀ ਬੱਚੇ ਆਪਣੀਆਂ ਕਲਪਨਾਵਾਂ ਨੂੰ ਜੀਵਨ 'ਚ ਲਿਆਉਂਦੇ ਹਨ |