ਲੈਸਟਰ (ਇੰਗਲੈਂਡ), 22 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਵਿਖੇ ਸ਼ਹੀਦੀ ਬੁੰਗਾ ਲੈਸਟਰ ਦੇ ਸਿੰਘਾਂ ਵੱਲੋਂ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦੇ ਉਦੇਸ਼ ਨਾਲ 2 ਰੋਜ਼ਾ ਸਿੱਖੀ ਕੈਂਪ ਦਾ ਸਫ਼ਲ ਆਯੋਜਨ ਕੀਤਾ ਗਿਆ | ਕੈਂਪ ਵਿਚ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਧਾਰਮਿਕ ਗਤੀਵਿਧੀਆਂ ਵਿੱਚ ਭਰਪੂਰ ਰੁਚੀ ਦਿਖਾਈ | ਕੈਂਪ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਰਦਾਸ ਨਾਲ ਕੀਤੀ ਗਈ, ਜਿਸ ਤੋਂ ਬਾਅਦ ਬੱਚਿਆਂ ਨੇ ਗੁਰਬਾਣੀ ਕੀਰਤਨ ਤੇ ਕਥਾ ਸਰਵਣ ਕਰਕੇ ਆਤਮਿਕ ਲਾਹਾ ਪ੍ਰਾਪਤ ਕੀਤਾ | ਸੇਵਾਦਾਰਾਂ ਵੱਲੋਂ ਖਾਸ ਤੌਰ 'ਤੇ ਇੰਗਲੈਂਡ ਵਿਚ ਜੰਮੇ ਪਲੇ ਬੱਚਿਆਂ ਨੂੰ ਸਿੱਖ ਧਰਮ ਦੇ ਅਸੂਲਾਂ, ਰਹਿਤ-ਮਰਯਾਦਾ ਤੇ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ | ਇਸ ਮੌਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ 'ਚ ਧਰਮ ਪ੍ਰਤੀ ਪਿਆਰ, ਸੇਵਾ ਭਾਵਨਾ ਤੇ ਗੁਰੂ ਘਰ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਪੈਦਾ ਕੀਤੀ ਗਈ | ਕੈਂਪ ਦੌਰਾਨ ਕੀਰਤਨ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ, ਜਿਸ ਰਾਹੀਂ ਬੱਚਿਆਂ ਨੂੰ ਰਾਗੀ ਜਥਿਆਂ ਦੀ ਰਹਿਨੁਮਾਈ ਹੇਠ ਸ਼ਬਦ ਗਾਇਨ ਦੀ ਪ੍ਰੈਕਟਿਸ ਕਰਵਾਈ ਗਈ | ਬੱਚਿਆਂ ਦੀ ਰੁਚੀ ਤੇ ਮਨੋਰੰਜਨ ਨੂੰ ਧਿਆਨ 'ਚ ਰੱਖਦਿਆਂ ਪ੍ਰਬੰਧਕਾਂ ਵੱਲੋਂ ਖੇਡਾਂ ਤੇ ਮਨੋਰੰਜਕ ਗਤੀਵਿਧੀਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰੰਗਣ ਵਿਚ ਝੂਲੇ ਤੇ ਹੋਰ ਖੇਡ ਸਮੱਗਰੀ ਲਗਾਈ ਗਈ, ਜਿਸ ਨਾਲ ਬੱਚਿਆਂ ਨੇ ਖੁਸ਼ੀ ਤੇ ਉਤਸ਼ਾਹ ਨਾਲ ਸਮਾਂ ਬਿਤਾਇਆ | ਕੈਂਪ ਦੇ ਆਖਰੀ ਦਿਨ ਸਮਾਪਤੀ ਸਮਾਗਮ ਦੌਰਾਨ ਬੱਚਿਆਂ ਨੂੰ ਗੁੱਡੀ ਬੈਗ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੂੰ ਭਵਿੱਖ 'ਚ ਵੀ ਸਿੱਖੀ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ | ਸੇਵਾਦਾਰਾਂ ਨੇ ਕਿਹਾ ਕਿ ਅਜਿਹੇ ਕੈਂਪ ਵਿਦੇਸ਼ਾਂ 'ਚ ਵਸਦੀ ਨਵੀਂ ਪੀੜ੍ਹੀ ਨੂੰ