ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਵਲੋਂ ਭਗਤ ਹੰਸਰਾਜ ਮਹਾਰਾਜ ਦੀ ਕਿ੍ਪਾ ਸਦਕਾ ਸ੍ਰੀ ਰਾਮ ਮੰਦਰ ਵਿਖੇ ਸੁੰਦਰਕਾਂਡ ਦੇ ਵਿਸ਼ਾਲ ਯੱਗ ਸੰਚਾਲਕ ਤਿਲਕ ਰਾਜ ਵਾਲੀਆ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਗਏ | ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਤੌਰ 'ਤੇ ਹਾਜ਼ਰ ਸਨ | ਤਿਲਕ ਰਾਜ ਵਾਲੀਆ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਮਾਤਾ ਸੀਤਾ ਨੂੰ ਰਾਵਣ ਵਲੋਂ ਧੋਖੇ ਨਾਲ ਆਪਣੀ ਲੰਕਾ ਲੈ ਜਾਣ ਅਤੇ ਭਗਵਾਨ ਰਾਮ ਵਲੋਂ ਰਾਵਣ ਨੂੰ ਜੰਗ 'ਚ ਹਰਾਉਣ ਆਦਿ ਬਾਰੇ ਚਾਨਣਾ ਪਾਇਆ | ਅਖ਼ੀਰ 'ਚ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਮੰਦਰ ਦੇ ਮੁਖੀ ਜਤਿੰਦਰ ਅਰੋੜਾ, ਟਰੱਸਟੀ ਵਿਜੇ ਰੋਲੀ, ਜਨਰਲ ਸਕੱਤਰ ਸੰਜੇ ਅਰੋੜਾ, ਪ੍ਰਸ਼ਾਸਕ ਅਸ਼ਵਨੀ ਸ਼ਰਮਾ, ਟਰੱਸਟੀ ਵਿਵੇਕ ਖੰਨਾ, ਸ਼ੰਮੀ ਸਰੀਨ, ਚਰਨਜੀਤ ਬਹਿਲ, ਬਖਸ਼ੀਰਾਮ ਅਰੋੜਾ, ਟਰੱਸਟੀ ਪ੍ਰਮੋਦ ਸ਼ਰਮਾ, ਇੰਚਾਰਜ ਅਸ਼ਵਨੀ ਬਾਲੀ, ਡਾ: ਧਰਮਪਾਲ, ਰਾਜੀਵ ਸੂਦ, ਦਵਿੰਦਰ ਬਖਸ਼ੀ, ਮਨੀਰਾਮ, ਪੁਰਸ਼ੋਤਮ ਸ਼ਰਮਾ, ਸੁਸ਼ੀਲ ਕੁਮਾਰ, ਜੈਕਸਨ ਵਰਮਾ, ਹੈਪੀ ਕੋਚੜ, ਪਿ੍ੰਸ ਮਹਾਜਨ, ਸੁਨੀਲ ਗੁਪਤਾ, ਸੰਜੇ ਮਲਿਕ ਆਦਿ ਹਾਜ਼ਰ ਸਨ |