29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਿਰੰਕਾਰੀ ਮਿਸ਼ਨ ਨੇ ਪ੍ਰੋਜੈਕਟ ਅੰਮਿ੍ਤ ਤਹਿਤ ਜਲ ਸੰਭਾਲ, ਸਫ਼ਾਈ ਅਤੇ ਵਾਤਾਵਰਨ ਸੰਤੁਲਨ ਦਾ ਦਿੱਤਾ ਸੰਦੇਸ਼ <br/>

Ad Position 21
No active advertisement
ਅਜੀਤ ਡੈਸਕ 24-02-2026
ਅੰਮਿ੍ਤਸਰ, 23 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਨਿਰੰਕਾਰੀ ਮਿਸ਼ਨ ਵਲੋਂ 'ਸਵੱਛ ਜਲ, ਸਵੱਛ ਮਨ' ਮੁਹਿੰਮ ਅਭਿਆਨ ਦੇ ਚੌਥੇ ਪੜਾਅ ਤਹਿਤ ਪ੍ਰੋਜੈਕਟ ਅੰਮਿ੍ਤ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਜੈਕਟ ਮਨੁੱਖਤਾ ਨੂੰ ਕੁਦਰਤ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹੋਏ ਜਲ ਸੰਭਾਲ, ਸਫ਼ਾਈ ਅਤੇ ਵਾਤਾਵਰਨ ਸੰਤੁਲਨ ਲਈ ਸਮੂਹਿਕ ਸੰਕਲਪ ਦਾ ਸੰਦੇਸ਼ ਦਿੰਦਾ ਹੈ | ਇਸ ਮੁਹਿੰਮ ਦੌਰਾਨ ਮਿਸ਼ਨ ਦੇ ਸੇਵਾਦਾਰਾਂ ਨੇ ਤਾਰਾ ਵਾਲਾ ਪੁਲ, ਚਾਟੀਵਿੰਡ ਨਹਿਰ ਅਤੇ ਸੁਲਤਾਨਵਿੰਡ ਪੁਲ 'ਤੇ ਸਫ਼ਾਈ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਦਾ ਸੰਦੇਸ਼ ਦਿੱਤਾ | ਇਸ ਮੌਕੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਪਹੁੰਚ ਕੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਉਪਰੰਤ ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਸੰਤ ਨਿਰੰਕਾਰੀ ਮੰਡਲ ਦੇ ਜ਼ੋਨਲ ਇੰਚਾਰਜ ਰਾਕੇਸ਼ ਸੇਠੀ ਦੀ ਅਗਵਾਈ 'ਚ ਵਿਸ਼ੇਸ਼ ਸਤਿਸੰਗ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ 'ਚ ਉਨ੍ਹਾਂ ਮਾਤਾ ਸੁਦੀਕਸ਼ਾ ਮਹਾਰਾਜ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਇਆ |
ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਮਹਾਰਾਜ ਦੀ ਸੇਵਾ ਭਾਵਨਾ ਨੂੰ ਹੀ ਅੱਗੇ ਤੋਰਦਿਆਂ ਮਿਸ਼ਨ ਵਲੋਂ ਸੰਤ ਨਿਰੰਕਾਰੀ ਹੈਲਥ ਸਿਟੀ ਵਰਗੇ ਮਾਨਵ ਸੇਵਾ ਪ੍ਰੋਜੈਕਟ ਵਿਕਸਿਤ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਸ਼ਰਣਮ ਆਸ਼ਰਮ ਵਲੋਂ ਸੁੰਦਰਕਾਂਡ ਦੇ ਵਿਸ਼ਾਲ ਯੱਗ ਕਰਵਾਏ <br/> ਅਗਲੀ ਖ਼ਬਰ ਹਰਿਆਣਾ 'ਚ 435 ਕਰੋੜ ਤੋਂ ਵੱਧ ਵਿੱਤੀ ਖਾਮੀਆਂ ਬੇਨਕਾਬ ਤੇ ਮੁੱਖ ਮੰਤਰੀ ਨਾਇਬ ਸੈਣੀ ਪੰਜਾਬ ਪ੍ਰਚਾਰ 'ਚ ਰੁੱਝੇ-ਸਤਨਾਮ...
Ad Position 24