30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕੌਂਸਲਰ ਦਿਆਲ ਸਿੰਘ ਦੀ ਅਗਵਾਈ 'ਚ ਸਮੂਹ ਕੌਂਸਲਰਾਂ ਨੇ ਰਾਜਾਸਾਂਸੀ ਦੇ ਮਿੰਨੀ ਸਿਹਤ ਕੇਂਦਰ 'ਚੋਂ ਨਸ਼ਾ ਛਡਾਉ ਦਵਾਈਆਂ ਬੰਦ ਕਰਵਾਉਣ ਸੰਬੰਧੀ ਚੇਅਰਮੈਨ ਛੀਨਾ ਨੂੰ ਸੌਂਪਿਆ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 24-02-2026

ਰਾਜਾਸਾਂਸੀ, 23 ਨਵੰਬਰ (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਦੇ ਮਿੰਨੀ ਸਿਹਤ ਕੇਂਦਰ (ਹਸਪਤਾਲ) 'ਚ ਦਿੱਤੀਆਂ ਜਾਂਦੀਆਂ ਨਸ਼ਾ ਛਡਾਉ ਦਵਾਈਆਂ ਨੂੰ ਬੰਦ ਕਰਵਾਉਣ ਸੰਬੰਧੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਮੂਹ ਕੌਂਸਲਰਾਂ ਨੇ ਕੌਂਸਲਰ ਦਿਆਲ ਸਿੰਘ ਦੀ ਅਗਵਾਈ ਹੇਠ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੂੰ ਮੰਗ ਪੱਤਰ ਸੌਂਪਿਆ ਗਿਆ | ਜਿਸ ਦੌਰਾਨ ਉਕਤ ਵਫ਼ਦ ਨੂੰ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦੀ ਜਾਂਚ ਪੜਤਾਲ ਕਰਨ ਉਪਰੰਤ ਮਾਮਲੇ ਨੂੰ ਹੱਲ ਕਰਨਗੇ | ਇਸ ਸੰਬੰਧੀ ਕੌਂਸਲਰ ਦਿਆਲ ਸਿੰਘ ਨੇ ਦੱਸਿਆ ਕਿ ਇਸ ਮੰਗ ਪੱਤਰ ਵਿਚ ਉਕਤ ਸਮੂਹ ਕੌਂਸਲਰਾਂ ਨੇ ਕਿਹਾ ਕਿ ਇਸ ਹਸਪਤਾਲ ਦੇ ਸਾਹਮਣੇ ਸਰਕਾਰੀ ਸਕੂਲ ਲੜਕੀਆਂ ਅਤੇ ਨੇੜੇ ਹੀ ਸਰਕਾਰੀ ਸਕੂਲ ਲੜਕੇ ਅਤੇ ਹਸਪਤਾਲ ਦੇ ਅੰਦਰ ਸੇਵਾ ਕੇਂਦਰ ਵੀ ਮੌਜੂਦ ਹੈ, ਜਿਸ ਕਰਕੇ ਰੋਜ਼ਾਨਾ ਆਮ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ | ਹਸਪਤਾਲ ਦੇ ਬਾਹਰ ਅਤੇ ਅੰਦਰ ਨਸ਼ੇੜੀ ਵਿਅਕਤੀ ਦਵਾਈਆਂ ਲੈਣ ਤੋਂ ਬਾਅਦ ਵੀ ਕਾਫੀ ਸਮੇਂ ਤੱਕ ਉੱਥੇ ਹੀ ਖੜੇ ਰਹਿੰਦੇ ਹਨ | ਜਿਸ ਕਾਰਨ ਸਕੂਲ ਦੀਆਂ ਲੜਕੀਆਂ ਅਤੇ ਲੜਕਿਆਂ ਅਤੇ ਆਉਣ ਵਾਲੇ ਲੋਕਾਂ ਉੱਪਰ ਇਨ੍ਹਾ ਵੱਲ ਵੇਖ ਕੇ ਮਾੜਾ ਅਸਰ ਪੈਂਦਾ ਹੈ | ਇਸ ਦੇ ਨਾਲ ਹੀ ਇਨ੍ਹਾਂ ਕਾਰਨਾਂ ਕਰਕੇ ਇਸ ਜਗ੍ਹਾ 'ਤੇ ਕਈ ਵਾਰ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਲੜਾਈ-ਝਗੜੇ ਹੋ ਚੁੱਕਾ ਹਨ | ਲੋਕਾਂ ਅਤੇ ਸਮੂਹ ਕੌਂਸਲਰਾਂ ਦੀ ਮੰਗ ਹੈ ਕਿ ਏਥੇ ਦਿੱਤੀਆਂ ਜਾਂਦੀਆਂ ਨਸ਼ਾ ਛੁਡਾਊ ਦਵਾਈਆਂ ਨੂੰ ਤੁਰੰਤ ਇਸ ਜਗ੍ਹਾ ਤੋਂ ਬਦਲ ਕੇ ਕਿਸੇ ਹੋਰ ਨੂੰ ਚੁਣਿਆ ਜਾਵੇ | ਇਸ ਮੌਕੇ ਕੌਂਸਲਰ ਦਿਆਲ ਸਿੰਘ ਤੇ ਮੀਨਾਕਸ਼ੀ ਮੀਤ ਪ੍ਰਧਾਨ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਹੈਪੀ, ਸ਼ਿੰਦਾ ਕੌਂਸਲਰ, ਰਾਮ ਰਾਜਾਸਾਂਸੀ, ਸੰਦੀਪ ਕੌਰ | ਗੁਰਮੀਤ, ਸਰਬਜੀਤ ਕੌਰ, ਬੀਬੀ ਸਿੰਮੀ, ਸਤਨਾਮ ਸਿੰਘ ਬੱਬੂ ਅਦਲੀਵਾਲਾ ਸਮੇਤ ਸਮੂਹ ਕੌਂਸਲਰ ਅਤੇ ਮੁਹਤਬਰ ਵਿਅਕਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਕਚਹਿਰੀ ਚੌਕੀ ਦੇ ਪੁਲਿਸ ਮੁਲਾਜਮ ਵਲੋਂ ਚੋਰੀ ਦਾ ਮੋਟਰਸਾਈਕਲ ਚਲਾਉਣ ਦਾ ਐੱਸ. ਐੱਚ. ਓ. ਨੇ ਦਿੱਤੀ ਸਫਾਈ, ਕਿਹਾ... ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਨਾਨਕਸਰ ਸੰਪਰਦਾ ਦੇ ਸੰਤ ਬਾਬਾ ਘਾਲਾ ਸਿੰਘ ਤੋਂ ਸੁਰੱਖਿਆ ਵਾਪਸ ਲਏ ਜਾਣ ਦੀ ਨਿੰਦਾ <br/>
Ad Position 24