30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਵਾਰਾ ਕੁੱਤਿਆਂ ਨੂੰ ਰੱਖਣ ਲਈ ਨਿਗਮ ਦੇਵੇਗਾ ਇਕ ਏਕੜ ਤੋਂ ਵਧੇਰੇ ਜ਼ਮੀਨ <br/>

Ad Position 21
No active advertisement
ਅਜੀਤ ਡੈਸਕ 24-02-2026
ਅੰਮਿ੍ਤਸਰ, 23 ਫਰਵਰੀ (ਹਰਮਿੰਦਰ ਸਿੰਘ)-ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਨਿਗਮ ਅੰਮਿ੍ਤਸਰ ਵਲੋਂ ਯਤਨ ਸ਼ੁਰੂ ਕੀਤੇ ਗਏ ਹਨ | ਆਵਾਰਾ ਕੁੱਤਿਆਂ ਦੇ ਸਾਂਭ ਅਤੇ ਵਾਤਾਵਰਨ ਸੰਭਾਲ ਲਈ ਬੈਠਕਾਂ ਕਰਕੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਨਗਰ ਨਿਗਮ ਵਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਲੁਧਿਆਣਾ ਦੀ ਤਰਜ 'ਤੇ ਅੰਮਿਤਸਰ 'ਚ ਵੀ ਆਵਾਰਾ ਕੁੱਤਿਆਂ ਨੂੰ ਰੱਖਣ ਲਈ ਇਕ ਵਿਸ਼ੇਸ਼ ਜਗ੍ਹਾ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ | ਨਿਗਮ ਦੇ ਆਵਾਰਾ ਕੁੱਤਿਆਂ ਨਾਲ ਸੰਬੰਧਿਤ ਵਿਭਾਗ ਵਲੋਂ ਇਕ ਯੋਜਨਾ ਦਿੱਤੀ ਹੈ ਜਿਸ 'ਚ ਇਕ ਏਕੜ ਤੋਂ ਵਧੇਰੇ ਜ਼ਮੀਨ ਦੇਣ ਲਈ ਮੰਗ ਰੱਖ ਗਈ ਹੈ | ਇਹ ਜ਼ਮੀਨ ਨਿਗਮ ਦਾ ਭੂਮੀ ਵਿਭਾਗ ਲੱਭ ਕੇ ਦੇੇਵੇਗਾ | ਉਕਤ ਜਗ੍ਹਾ ਨੂੰ ਤਿਆਰ ਕਰਕੇ ਉਸ ਵਿਚ 500 ਤੋਂ ਵਧੇਰੇ ਰੱਖੇ ਜਾਣਗੇ ਅਤੇ ਇਨ੍ਹਾਂ ਕੁੱਤਿਆਂ ਦੀ ਸਾਂਭ ਸੰਭਾਲ, ਉਨ੍ਹਾਂ ਦੀ ਖੁਰਾਕ ਦਾ ਪ੍ਰਬੰਧ ਕਿਸੇ ਸਮਾਜ ਸੇਵੀ ਸੰਸਥਾ ਨੂੰ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ | ਖੁੰਖਾਰ ਕੁੱਤਿਆਂ ਨੂੰ ਰੱਖਣ ਲਈ ਉਨ੍ਹਾਂ ਲਈ ਵਿਸ਼ੇਸ਼ ਪਿੰਜਰੇ ਵੀ ਤਿਆਰ ਕੀਤੇ ਜਾਣਗੇ | ਆਵਾਰਾ ਕੁੱਤਿਆਂ ਨੂੰ ਲੈ ਕੇ ਬੀਤੇ ਦਿਨਾਂ 'ਚ ਕਈ ਬੈਠਕਾਂ ਵੀ ਹੋਈਆਂ ਜਿਨ੍ਹਾਂ 'ਚ ਕਈ ਨੁਕਤੇ ਸਾਂਝੇ ਕੀਤੇ ਗਏ | ਇਨ੍ਹਾਂ ਬੈਠਕਾਂ ਦੌਰਾਨ ਅੰਮਿ੍ਤਸਰ ਸਿਟੀਜਨ ਵਾਤਾਵਰਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ | ਇਸ ਤੋਂ ਇਲਾਵਾ ਅੰਮਿ੍ਤਸਰ ਦੇ ਹਰ ਵਿਧਾਨ ਸਭਾ ਹਲਕੇ 'ਚ ਆਵਾਰਾ ਕੁੱਤਿਆਂ ਦੇ ਲਈ 8 ਤੋਂ 10 ਖੁਰਾਕ ਪੁਆਇੰਟ ਸਥਾਪਤ ਕਰਨ 'ਤੇ ਵਿਚਾਰ ਕੀਤਾ ਗਿਆ ਜੋ ਸੰਘਣੀ ਵਸੋਂ ਤੋਂ ਦੂਰ ਖੁਲ੍ਹੇ ਸਥਾਨਾਂ 'ਤੇ ਬਣਾਉਣ ਦੀ ਤਜਵੀਜ ਬਣਾਈ ਗਈ ਹੈ | ਆਵਾਰਾ ਕੁੱਤਿਆਂ ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ | ਨਗਰ ਨਿਗਮ ਵਲੋਂ ਆਵਾਰਾ ਕੁੱਤਿਆਂ ਦੀ ਸੰਖਿਆ 'ਤੇ ਕੰਟਰੋਲ ਕਰਨ ਪਿਛਲੇ ਦੋ ਸਾਲ 'ਚ 20 ਹਜਾਰ ਤੋਂ ਵਧੇਰੇ ਕੁੱਤਿਆਂ ਦੀ ਨੱਸਬੰਦੀ ਕੀਤੀ | ਅਕਤੂਬਰ 2023 ਤੋਂ ਅਕਤੂਬਰ 2025 ਤੱਕ 20 ਹਜਾਰ ਆਵਾਰਾ ਕੁੱਤਿਆਂ ਦੀ ਨੱਸਬੰਦੀ ਕਰਨ ਦਾ ਟੈਂਡਰ ਲਗਾਇਆ ਗਿਆ ਸੀ | ਜਿਸ ਦੇ ਤਹਿਤ 4 ਅਕਤੂਬਰ ਤੱਕ ਇਸ ਟੀਚੇ ਨੂੰ ਪੂਰਾ ਕੀਤਾ ਗਿਆ | ਟੈਂਡਰ ਸਮਾਪਤ ਹੋਣ ਤੋਂ ਬਾਅਦ ਵੀ ਕੁੱਤਿਆਂ ਦੀ ਨੱਸਬੰਦੀ ਕਰਨ ਦਾ ਕੰਮ ਜਾਰੀ ਰੱਖਿਆ ਇਸ ਦੇ ਲਈ ਨਵਾਂ ਟੈਂਡਰ ਲਗਾਇਆ ਗਿਆ ਹੈ ਜਿਸ ਦੀ ਪ੍ਰਕਿਰਿਆ ਚਲ ਰਹੀ ਹੈ | ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ 2500 ਦੇ ਕਰੀਬ ਹੋਰ ਆਵਾਰਾ ਕੁੱਤਿਆਂ ਦੀ ਨੱਸਬੰਦੀ ਕੀਤੀ ਜਾ ਚੁੱਕੀ ਹੈ | ਅਜੇ ਵੀ ਆਵਾਰਾ ਕੁੱਤਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਇਥੇ ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਹਰ ਖੇਤਰ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ | ਝੁੰਡਾ ਦੇ ਰੂਪ 'ਚ ਹਰ ਗਲੀ ਮੁਹੱਲੇ 'ਚ ਆਵਾਰਾ ਕੁੱਤਿਆਂ ਦੇ ਝੁੰਡ ਦੇਖੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿਖੇ ਮਨ ਦੀ ਇਕਾਗਰਤਾ ਅਤੇ ਸਮਾਜਿਕ ਸਾਂਝ ਲਈ ਸੰਗੀਤ ਵਿਸ਼ੇ 'ਤੇ ਸੈਮ... ਅਗਲੀ ਖ਼ਬਰ ਡਵੀਜ਼ਨਲ ਦਫ਼ਤਰ ਫਿਰੋਜ਼ਪੁਰ ਵਲੋਂ ਅੰਮਿ੍ਤਸਰ ਵਿਚ ਡਵੀਜ਼ਨਲ ਪੱਧਰੀ ਸੁਰੱਖਿਆ ਸੈਮੀਨਾਰ <br/>
Ad Position 24