25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰੋਟਰੀ ਕਲੱਬ ਸਾਊਥ ਈਸਟ ਵਲੋਂ ਮਨਾਈ ਗਈ ਹੋਲੀ <br/>

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਦੇ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਦੀ ਪ੍ਰਧਾਨਗੀ ਹੇਠ ਹੋਲੀ ਦਾ ਤਿਉਹਾਰ ਗਰੋਵਰ ਫਾਰਮ 'ਚ ਮਨਾਇਆ ਗਿਆ | ਸਮਾਗਮ 'ਚ ਰੋਟਰੀ ਚੇਅਰਮੈਨ ਇੰਜ. ਪੀ. ਐੱਸ. ਗਰੋਵਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਫ਼ਸਟ ਕਲੱਬ ਲੇਡੀ ਰੋਟੇਰੀਅਨ ਵਰਿੰਦਰ ਕੌਰ ਮਾਣਕ, ਸਾਬਕਾ ਪ੍ਰਧਾਨ ਡਾ: ਅਤੁਲ ਸ਼ਰਮਾ, ਉਪ ਪ੍ਰਧਾਨ ਡਾ: ਜਸਪਾਲ ਸਾਹਨੀ, ਕਲੱਬ ਸਕੱਤਰ ਕੇ. ਕੇ. ਢੰਡ, ਪਦਮਜੀਤ ਸਿੰਘ, ਬਲਬੀਰ ਸਿੰਘ ਬਮਰਾਹ, ਹਰਜਿੰਦਰ ਸਿੰਘ ਬੱਗਾ ਆਦਿ ਰੋਟੇਰੀਅਨ ਸਮੇਤ ਉਨ੍ਹਾਂ 'ਚੋਂ ਕੁਝ ਦੀਆਂ ਧਰਮ-ਪਤਨੀਆਂ ਨੇ ਭਾਗ ਲਿਆ | ਸਮਾਗਮ ਦੌਰਾਨ ਪ੍ਰਧਾਨ ਐੱਸ. ਪੀ. ਸਿੰਘ ਨੇ ਸਾਰੇ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ | ਇਸ ਤੋਂ ਬਾਅਦ ਉਨ੍ਹਾਂ ਨੇ ਹੋਲੀ ਅਤੇ ਹੋਲਾ ਮਹੱਲਾ ਦੇ ਤਿਉਹਾਰਾਂ ਦੀ ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਬਾਰੇ ਵਿਸਥਾਰਪੂਰਵਕ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਾਨਣਾ ਪਾਇਆ | ਇਸ ਮੌਕੇ ਵਰਿੰਦਰ ਕੌਰ ਮਾਣਕ ਵਲੋਂ ਹਾਜ਼ਰ ਰੋਟੇਰੀਅਨਜ਼ ਅਤੇ ਮਹਿਲਾਵਾਂ ਨੂੰ ਹੋਲੀ ਦਾ ਟਿੱਕਾ ਲਗਾ ਕੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਨੇ ਅਕਾਲ ਤਖਤ ਸਾਹਿਬ ਤੋਂ ਹੋਲਾ ਮਹੱਲਾ ਦੇ ਮੌਕੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 50 ਕਰੋੜ ਦੀ ਲਾਗਤ ਨਾਲ ਅੰਮਿ੍ਤਸਰ 'ਚ ਯੂਨਿਟੀ ਮਾਲ ਬਣਾਉਣ ਦੇ ਐਲਾਨ ਦਾ ਸਵਾਗਤ <br/>
Ad Position 24