25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਗੁਰੂ ਸਿੰਘ ਸਭਾ ਨੇ ਅਕਾਲ ਤਖਤ ਸਾਹਿਬ ਤੋਂ ਹੋਲਾ ਮਹੱਲਾ ਦੇ ਮੌਕੇ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਜਸਵੰਤ ਸਿੰਘ ਜੱਸ)-ਕਰੀਬ ਡੇਢ ਸਦੀ ਪੁਰਾਤਨ ਨਾਮਵਰ ਸਿੱਖ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਰਜਿ. ਵਲੋਂ ਸ਼ੋ੍ਰਮਣੀ ਕਮੇਟੀ, ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਦੇ ਅਵਸਰ 'ਤੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਇਤਿਹਾਸਕ ਸੁਰਮਈ ਨਿਸ਼ਾਨ ਸਾਹਿਬਾਂ ਅਤੇ ਪੰਜ ਪਿਆਰਿਆਂ ਦੀ ਤਾਬਿਆ 'ਚ ਹੋਲਾ ਮਹੱਲਾ ਨਗਰ ਕੀਰਤਨ ਉਤਸ਼ਾਹ ਸਹਿਤ ਸਜਾਇਆ ਗਿਆ |ਨਰਸਿੰਙਿਆਂ ਦੀ ਵਿਸਮਾਦੀ ਗੂੰਜ, ਹੋਲੀ ਕੀਨੀ ਸੰਤ ਸੇਵ ਦੇ ਸ਼ਬਦ ਗਾਇਣ ਅਤੇ ਬੋਲੇ ਸੋ ਨਿਹਾਲ ਦੇ ਖ਼ਾਲਸਈ ਜੈਕਾਰਿਆਂ ਦੀ ਗੰੂਜ ਵਿਚ ਸਜਾਏ ਗਏ ਇਸ ਨਗਰ ਕੀਰਤਨ ਵਿਚ ਸੰਗਤਾਂ ਦੇ ਨਾਲ-ਨਾਲ ਸ਼ਬਦੀ ਜਥੇ, ਸ਼ਬਦਾਂ ਦੀਆਂ ਧੁਨ੍ਹਾਂ ਵਜਾਉਂਦੇ ਬੈਂਡ, ਗਤਕਾ ਪਾਰਟੀਆਂ ਤੇ ਸੰਗਤਾਂ ਉਤਸ਼ਾਹ ਨਾਲ ਸ਼ਾਮਲ ਹੋਈਆਂ | ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼ਬਦਾਂ ਦੀ ਗੂੰਜ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ | ਹਰ ਸਾਲ ਦੀ ਤਰ੍ਹਾਂ ਸੁਰਮਈ ਨਿਸ਼ਾਨ ਸਾਹਿਬਾਂ ਦੀ ਸੇਵਾ, ਭਾਈ ਰਾਮ ਸਿੰਘ ਜੀ, ਜਿਨ੍ਹਾਂ ਨੂੰ ਦਸਵੇਂ ਪਾਤਿਸ਼ਾਹ ਅਤੇ ਮਾਤਾ ਸੁੰਦਰੀ ਜੀ ਵਲੋਂ ਆਪਣੇ ਹੱਥੀਂ ਦੋ ਸੁਰਮਈ ਨਿਸ਼ਾਨ ਸਾਹਿਬਾਂ ਦੀ ਬਖ਼ਸ਼ਿਸ਼ ਕੀਤੀ ਗਈ ਸੀ, ਦੇ ਅੰਸ਼ ਬੰਸ ਵਿਚੋਂ ਮੌਜੂਦਾ ਪਰਿਵਾਰਕ ਮੈਂਬਰਾਂ ਜਸਬੀਰ ਸਿੰਘ ਸੇਠੀ, ਪ੍ਰਭਜੋਤ ਸਿੰਘ, ਪੁਨੀਤ ਸਿੰਘ ਸੇਠੀ ਤੇ ਹਰਸਿਮਰਨ ਸਿੰਘ ਸੇਠੀ ਆਦਿ ਵਲੋਂ ਨਿਭਾਈ ਗਈ | ਸਭਾ ਦੇ ਪ੍ਰਧਾਨ ਡਾ: ਇੰਦਰਜੀਤ ਸਿੰਘ ਗੋਗੋਆਣੀ ਤੇ ਜਨ: ਸਕੱਤਰ ਹਰਮਨਜੀਤ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਸਿੰਘ ਸਭਾ ਸਿੱਖ ਪੰਥ ਦੀ ਪਹਿਲੀ ਜਥੇਬੰਦੀ ਹੈ, ਜਿਸ ਨੇ ਸਭ ਤੋਂ ਪਹਿਲਾਂ ਕੌਮ ਵਿਚ ਜਾਗਿ੍ਤੀ ਪੈਦਾ ਕੀਤੀ ਅਤੇ ਸਿੱਖੀ ਪ੍ਰਚਾਰ ਦੀ ਲਹਿਰ ਚਲਾਈ | ਉਨ੍ਹਾਂ ਕਿਹਾ ਕਿ ਆਪਣੇ ਪੁਰਖਿਆਂ ਵਲੋਂ ਪਾਏ ਪੂਰਨਿਆਂ 'ਤੇ ਚੱਲਦਿਆਂ ਹਰ ਸਾਲ ਹੋਲਾ ਮਹੱਲਾ ਮੌਕੇ ਸੁਰਮਈ ਨਿਸ਼ਾਨ ਸਾਹਿਬ ਤੇ ਪੰਜ ਪਿਆਰਿਆਂ ਦੀ ਤਾਬਿਆ ਵਿਚ ਇਹ ਨਗਰ ਕੀਰਤਨ ਗੁਰੂ ਨਗਰੀ ਵਿਚ ਸਜਾਇਆ ਜਾਂਦਾ ਹੈ | ਇਹ ਨਗਰ ਕੀਰਤਨ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਨਾਲ ਆਰੰਭ ਹੋ ਕੇ ਗੁਰੂ ਰਾਮਦਾਸ ਨਿਵਾਸ, ਚੌਕ ਪ੍ਰਾਗਦਾਸ, ਚੌਂਕ ਬਾਬਾ ਸਾਹਿਬ, ਚੌਕ ਕਰੋੜੀ, ਰਾਮਸਰ ਰੋਡ, ਬਾਬਾ ਦੀਪ ਸਿੰਘ ਕਲੋਨੀ, ਚਾਟੀਵਿੰਡ ਚੌਕ, ਤਰਨਤਾਰਨ ਰੋਡ, ਸੁਲਤਾਨਵਿੰਡ ਰੋਡ, ਅਜੀਤ ਨਗਰ ਚੌਕ, ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਜਲਿ੍ਹਆਂਵਾਲਾ ਬਾਗ, ਵਿਰਾਸਤੀ ਮਾਰਗ 'ਤੇ ਘੰਟਾ ਘਰ ਰਾਹੀਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਇਆ |
ਇਸ ਨਗਰ ਕੀਰਤਨ ਵਿਚ ਡਾ: ਗੋਗੋਆਣੀ ਤੇ ਹਰਮਨਜੀਤ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਝਬਾਲ, ਗੁਰਵੇਲ ਸਿੰਘ, ਭਾਈ ਗੁਰਦੀਪ ਸਿੰਘ ਸਲੂਜਾ, ਗੁਰਬਖਸ਼ ਸਿੰਘ ਬੇਦੀ, ਜਸਬੀਰ ਸਿੰਘ ਸੇਠੀ, ਪ੍ਰਭਜੋਤ ਸਿੰਘ ਸੇਠੀ, ਹਰਸਿਮਰਨ ਸਿੰਘ ਸੇਠੀ, ਦਿਲਪ੍ਰੀਤ ਸਿੰਘ ਸੇਠੀ, ਪੁਨੀਤ ਸਿੰਘ ਸੇਠੀ, ਸੁਖਦੇਵ ਸਿੰਘ ਸੰਧਾਂਵਾਲੀਆ, ਇੰਦਰਜੀਤ ਸਿੰਘ ਅੜੀ, ਰਵਿੰਦਰਜੀਤ ਸਿੰਘ, ਸੁਖਦੇਵ ਸਿੰਘ ਸਚਦੇਵਾ, ਮਨਜੀਤ ਸਿੰਘ ਮੰਜ਼ਿਲ, ਜਗਦੀਸ਼ ਸਿੰਘ ਵਾਲੀਆ, ਗੋਪਾਲ ਸਿੰਘ, ਹਰਭਜਨ ਸਿੰਘ ਸਮੇਤ ਸਭਾ ਦੇ ਹੋਰ ਮੈਂਬਰ ਅਤੇ ਸੰਗਤਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੁੜਦੰਗ ਮਚਾਉਣ ਵਾਲੇ ਬਾਹਰੀ ਨੌਜਵਾਨਾਂ ਦੀ ਹੋਈ 'ਕੱਪੜਝਾੜ' ਜ਼ਬਰਦਸਤੀ 'ਵਰਸਿਟੀ '... ਅਗਲੀ ਖ਼ਬਰ ਰੋਟਰੀ ਕਲੱਬ ਸਾਊਥ ਈਸਟ ਵਲੋਂ ਮਨਾਈ ਗਈ ਹੋਲੀ <br/>
Ad Position 24