ਅੰਮਿ੍ਤਸਰ, 5 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਇੰਪਲਾਈਜ ਫੈੱਡਰੇਸਨ ਪੰਜਾਬ ਰਾਜ ਬੋਰਡ ਹੁਣ ਪਾਵਰਕਾਮ, ਟਰਾਂਸਕੋ ਕੇਸਰੀ ਝੰਡਾ ਚਾਹਲ ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬਲਪੁਰੀਆ ਦੀ ਅਗਵਾਈ ਵਿਚ ਚਲ ਰਹੀ ਜਥੇਬੰਦੀ ਦੇ ਸੀਨੀਅਰ ਆਗੂ ਬਾਰਡਰ ਜ਼ੋਨ ਅੰਮਿ੍ਤਸਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਬਾਰਡਰ ਜ਼ੋਨ ਅੰਮਿ੍ਤਸਰ ਦੇ ਨਵੇਂ ਆਏ ਮੁਖ ਚੀਫ ਇੰਜ: ਅਰਵਿੰਦਰਜੀਤ ਬੋਪਾਰਾਏ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਿਆ | ਇਸ ਮੌਕੇ ਬਾਰਡਰ ਜ਼ੋਨ ਅੰਮਿ੍ਤਸਰ ਅਧੀਨ ਡਿਊਟੀਆਂ ਕਰਦੇ ਬਿਜਲੀ ਮੁਲਜਮਾਂ ਮੰਗਾਂ ਮੁਸ਼ਕਿਲਾਂ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਬੋਪਾਰਾਏ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਮੁਲਾਜਮਾਂ ਦੇ ਕੰਮਕਾਰ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ | ਫੈਡਰੇਸ਼ਨ ਦੇ ਵਫ਼ਦ 'ਚ ਸਤਨਾਮ ਸਿੰਘ ਕੱਥੂਨੰਗਲ ਸਕੱਤਰ ਬਾਰਡਰ ਜ਼ੋਨ ਅੰਮਿ੍ਤਸਰ, ਗੁਰਨਾਮ ਸਿੰਘ ਲੋਬਾਣਾ ਸੀਨੀਅਰ ਆਗੂ ਸਰਕਲ ਗੁਰਦਾਸਪੁਰ, ਜੋਮਜ ਭੱਟੀ ਪ੍ਰਧਾਨ ਪੀ. ਐਡ. ਐੱਮ. ਜ਼ੋਨ ਲੁਧਿਆਣਾ, ਬਲਜਿੰਦਰ ਸਿੰਘ ਬਾਜਵਾ ਪ੍ਰਧਾਨ ਮੰਡਲ ਕਾਦੀਆਂ, ਰਣਜੀਤ ਸਿੰਘ ਪ੍ਰਧਾਨ ਮੰਡਲ ਅਜਨਲਾ, ਗੁਰਦੀਪ ਸਿੰਘ ਗਿੱਲ ਪ੍ਰਧਾਨ ਮੰਡਲ ਧਾਰੀਵਾਲ, ਸੰਦੀਪ ਸਿੰਘ ਬਾਜਵਾ ਸਕੱਤਰ ਮੰਡਲ ਕਾਦੀਆਂ, ਕੁਲਦੀਪ ਸਿੰਘ ਕਾਹਨੂੰਵਾਨ ਸਕੱਤਰ ਸਰਕਲ ਸਿਟੀ, ਪ੍ਰਭਜੋਤ ਸਿੰਘ ਸਕੱਤਰ ਮੰਡਲ ਅਜਨਾਲਾ, ਰਵੀ ਪ੍ਰਤਾਪ ਆਦਿ ਸ਼ਾਮਿਲ ਸਨ |